Thursday, March 5, 2015

ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥



ANG 553
ਸਲੋਕੁ ਮਰਦਾਨਾ ੧ ॥
सलोकु मरदाना १ ॥
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ
ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ ਮਜਲਸ ਕੂੜੇ
ਲਬ ਕੀ ਪੀ ਪੀ ਹੋਇ ਖੁਆਰੁ ॥ ਕਰਣੀ ਲਾਹਣਿ ਸਤੁ
ਗੁੜੁ ਸਚੁ ਸਰਾ ਕਰਿ ਸਾਰੁ ॥ ਗੁਣ ਮੰਡੇ ਕਰਿ ਸੀਲੁ ਘਿਉ
ਸਰਮੁ ਮਾਸੁ ਆਹਾਰੁ ॥ ਗੁਰਮੁਖਿ ਪਾਈਐ ਨਾਨਕਾ ਖਾਧੈ
ਜਾਹਿ ਬਿਕਾਰ ॥੧॥

कलि कलवाली कामु मदु मनूआ
पीवणहारु ॥ क्रोध
कटोरी मोहि भरी पीलावा अहंकारु
॥ मजलस कूड़े लब की पी पी होइ खुआरु
॥ करणी लाहणि सतु गुड़ु सचु
सरा करि सारु ॥ गुण मंडे करि सीलु
घिउ सरमु मासु आहारु ॥ गुरमुखि पाईऐ
नानका खाधै जाहि बिकार ॥१॥

ਕਲਜੁਗੀ ਸੁਭਾਉ (ਮਾਨੋ) (ਸ਼ਰਾਬ ਕੱਢਣ ਵਾਲੀ)
ਮੱਟੀ ਹੈ ; ਕਾਮ (ਮਾਨੋ) ਸ਼ਰਾਬ ਹੈ ਤੇ ਇਸ ਨੂੰ ਪੀਣ
ਵਾਲਾ (ਮਨੁੱਖ ਦਾ) ਮਨ ਹੈ। ਮੋਹ ਨਾਲ ਭਰੀ ਹੋਈ ਕ੍ਰੋਧ
ਦੀ (ਮਾਨੋ) ਕਟੋਰੀ ਹੈ ਤੇ ਅਹੰਕਾਰ (ਮਾਨੋ) ਪਿਲਾਉਣ
ਵਾਲਾ ਹੈ। ਕੂੜੇ ਲੱਬ ਦੀ (ਮਾਨੋ) ਮਜਲਸ ਹੈ (ਜਿਸ ਵਿਚ
ਬਹਿ ਕੇ) ਮਨ (ਕਾਮ ਦੀ ਸ਼ਰਾਬ ਨੂੰ) ਪੀ ਪੀ ਕੇ ਖ਼ੁਆਰ
ਹੁੰਦਾ ਹੈ। ਚੰਗੀ ਕਰਣੀ ਨੂੰ (ਸ਼ਰਾਬ ਕੱਢਣ ਵਾਲੀ)
ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ
ਸ਼ਰਾਬ ਬਣਾ! ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ
ਸ਼ਰਮ ਨੂੰ ਮਾਸ ਵਾਲੀ (ਇਹ ਸਾਰੀ) ਖ਼ੁਰਾਕ ਬਣਾ! ਹੇ
ਨਾਨਕ! ਇਹ ਖ਼ੁਰਾਕ ਸਤਿਗੁਰੂ ਦੇ ਸਨਮੁਖ ਹੋਇਆਂ
ਮਿਲਦੀ ਹੈ ਤੇ ਇਸ ਦੇ ਖਾਧਿਆਂ ਸਾਰੇ ਵਿਕਾਰ ਦੂਰ ਹੋ
ਜਾਂਦੇ ਹਨ ॥੧॥

कलयुगी सवभाव (मानो) (शराब
निकालने वाली) मटकी है ; काम
(मानो) शराब है और इस को पीने
वाला (मनुख का) मन है। मोह से भरी हुए
क्रोध की (मानो) टोकरी है और
अहंकार (मानो) पिलाने वाला है। कूड़े
लभ की (मानो) मजलिस है (जिस में बैठ
कर) मन (काम की शराब को)
पी पी कर खुआर (परेशान) होता है।
अच्छी करनी को (शराब निकालने
वाली) लाहन, सच बोलने को गुड
बना कर सच्चे नाम को श्रेष्ठ शराब
बना! गुणों को रोटी,, शीतल सवभाव
को घी, शर्म को मास वाली (यह सारी) खुराक बना! हे नानक! यह
खुराक सतगुरु के सन्मुख होने से मिलती है
और इस के खाने से विकार दूर हो जाते हैं॥१॥

ਗੱਜ-ਵੱਜ ਕੇ ਫਤਹਿ ਬੁਲਾਓ ਜੀ ! 
☬ਵਾਹਿਗੁਰੂ ਜੀ ਕਾ ਖਾਲਸਾ
☬ਵਾਹਿਗੁਰੂ ਜੀ ਕੀ ਫਤਹਿ

No comments: