ਗੁਰੂ ਤੇਗ ਬਹਾਦਰ ਜੀ ਨਾਲ ਜੋੜੀਆਂ ਗਈਆਂ ਗੱਪਾਂ ਅਤੇ
ਓਹਨਾਂ ਦਾ ਸੱਚ...
ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ ਭੋਰੇ ਵਿਚ
ਭਗਤੀ ਕੀਤੀ ਸੀ ?
ਕੀ ਮੱਖਣ ਸ਼ਾਹ ਲੁਬਾਣੇ ਵਾਲੀ ਕਹਾਣੀ ਇਕ
ਜੁਮਲਾ ਹੀ ਸੀ ?
ਗੁਰੂ ਲਾਧੋ ਰੇ ! ਸੱਚ ਕੀ ਹੈ…?
ਇਸ ਲੇਖ ਨੂੰ ਅਖ਼ੀਰ ਤੱਕ ਪੂਰਾ ਪੜੋ ਤੇ ਖੁਦ ਫੈਸਲਾ ਕਰੋ...
ਗੁਰੂ ਤੇਗ ਬਹਾਦਰ ਜੀ ਜਿੰਨੀ ਮਹਾਨ ਹਸਤੀ ਸਨ, ਸਾਡੇ
ਇਤਿਹਾਸਕਾਰਾਂ ਨੇ, ਉਤਨੀ ਹੀ ਲਾਪਰਵਾਹੀ ਗੁਰੂ
ਜੀ ਦਾ ਜੀਵਨ ਵੇਰਵਾ ਲਿਖਣ ਲਈ ਵਰਤੀ ਹੈ। ਸਾਡੇ
ਕਥਾਕਾਰ ਬਿਨਾਂ ਸੋਚੇ ਵਿਚਾਰੇ, ਉਹੀ ਕੁਫਰ-ਕਹਾਣੀਆਂ ਜੋ
ਕਿ ਗੁਰਬਾਣੀ ਦੇ ਅਸੂਲਾਂ ਤੋਂ ਉਲਟ ਹਨ, ਲਗਾਤਾਰ
ਸੁਣਾ ਰਹੇ ਹਨ। ਸਤਿਗੁਰੂ ਜੀ ਦੀ ਮਹਾਨ ਸ਼ਖ਼ਸੀਅਤ ਨੂੰ ਬਾਰ-
ਬਾਰ ਕਲੰਕਤ ਕਰਨ ਵਰਗਾ ਬੱਜਰ ਪਾਪ ਕਰਦੇ ਆ ਰਹੇ ਹਨ।
ਆਪਣੇ ਵੱਲੋਂ ਇਹ ਲੋਕ ਧਰਮ ਦੀ ਸੇਵਾ ਕਰ ਰਹੇ ਹਨ। ਇਸ ਤਰ•ਾਂ ਦੇ
ਪ੍ਰਚਾਰ ਨਾਲ ਸਿੱਖ ਪੰਥ ਦਾ ਕੁੱਝ ਸੰਵਰ ਭੀ ਰਿਹਾ ਹੈ?
ਵਿਚਾਰਯੋਗ ਗੱਲ ਹੈ। ਗੁਰੂ ਜੀ ਦੇ ਜੀਵਨ ਨੂੰ ਸਮਝਣ ਲਈ,
ਅਸੀਂ ਤਿੰਨ ਭਾਗਾਂ ਵਿੱਚ ਵੰਡ ਕਰ ਲੈਂਦੇ ਹਾਂ। ਪਹਿਲਾ, ਪੰਜ ਭੂਤਕ
ਸਰੀਰ ਦੇ ਪ੍ਰਗਟ ਹੋਣ ਤੋਂ ਲੈ ਕੇ ਗੁਰਗੱਦੀ ਤੱਕ। ਦੂਜਾ, ਗੁਰਗੱਦੀ ‘ਤੇ
ਬਿਰਾਜ ਕੇ ਕੀਤੇ ਗਏ ਅਣਗਿਣਤ ਉਪਕਾਰੀ ਕਾਰਜ।
ਤੀਜਾ, ਮਨੁੱਖੀ ਅਧਿਕਾਰਾਂ ਦੀ ਰਾਖੀ ਲਈ
ਦਿੱਤੀ ਗਈ ਲਾਸਾਨੀ ਸ਼ਹੀਦੀ। ਹੁਣ
ਇਹਨਾਂ ਤਿੰਨਾ ਪੱਖਾਂ ਦੀ ਚਰਚਾ ਜ਼ਰਾ ਵਿਸਥਾਰ ਨਾਲ।
ਬਾਲਕ ਤੇਗ ਬਹਾਦਰ ਦਾ ਜਨਮ 1 ਅਪ੍ਰੈਲ, 1621 ਵਿੱਚ
ਮਾਤਾ ਨਾਨਕੀ ਜੀ, ਪਿਤਾ ਗੁਰੂ ਹਰਿ ਗੋਬਿੰਦ ਸਾਹਿਬ
ਜੀ ਦੇ ਘਰ, ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ। ਛੇਵੇਂ ਸਤਿਗੁਰੂ
ਜੀ ਗੁਰੂ ਨਾਨਕ ਸਾਹਿਬ ਦੀ ਗੱਦੀ ‘ਤੇ ਬਿਰਾਜਮਾਨ ਹੋ ਕੇ,
ਜਿੰਦਗੀ ਨਿਭਾਅ ਰਹੇ ਸਨ। ਸਵੈ ਰੱਖਿਆ ਹਿਤ ਉਨਾਂ ਨੂੰ ਕਈ ਜੰਗ
ਭੀ ਲੜਨੇ ਪਏ। ਅਜਿਹੇ ਹਾਲਾਤ ਵਿੱਚ ਬਾਲਕ ਤੇਗ ਬਹਾਦਰ
ਜੀ ”ਸਮੇਂ ਦੀ ਲੋੜ ਮੁਤਾਬਕ” ਹਰ ਤਰਾਂ ਦੀ ਸਿੱਖਿਆ ਪ੍ਰਾਪਤ
ਕਰ ਰਹੇ ਸਨ। ਪਿਤਾ ਜੀ ਦੀ ਨਿਗਰਾਨੀ ਵਿੱਚ
ਉਨਾਂ ਦਾ ਜੀਵਨ ਸਿੱਖੀ ਸਾਂਚੇ ਵਿੱਚ ਢਲਦਾ ਤੇ ਪਰਪੱਕ
ਹੁੰਦਾ ਗਿਆ। ਕਰਤਾਰਪੁਰ ਵਾਲੀ ਚੌਥੀ ਜੰਗ ਵਿੱਚ, ਅੱਲੜ ਉਮਰ
ਦੇ ਗਭਰੀਟ ਪਰ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਤੇਗ
ਬਹਾਦਰ ਨੇ ਜੰਗ ਵਿੱਚ ਇੱਕ ਹੰਢੇ ਵਰਤੇ ਜੋਧੇ ਵਾਂਗ ਤੇਗ ਦੇ ਜੌਹਰ
ਵਿਖਾਏ। ਜਦੋਂ ਕਿ ਪਿਤਾ ਗੁਰੂ ਜੀ ਸਾਰੇ ਸੂਰਮਿਆਂ ਵਿੱਚ ਖ਼ੁਦ ਲੜ ਰਹੇ
ਸਨ। ਥੋੜੀ ਵਿੱਥ ‘ਤੇ ਕਰਤਾਰਪੁਰ ਨਿਵਾਸੀ ਬੀਬੀਆਂ-ਬੱਚੇ, ਇਸ
ਜੰਗ ਵਿੱਚ ਬਹਾਦਰਾਂ ਦੇ ਹੌਸਲੇ ਨੂੰ ਵੇਖ ਰਹੇ ਸਨ। ਗੁਰੂ ਪ੍ਰਵਾਰ ਅਤੇ
ਸਿੱਖਾਂ ਦੇ ਪ੍ਰਵਾਰ ਭੀ ਛੱਤਾਂ ‘ਤੇ ਖਲੋ ਕੇ ਸਾਹ ਰੋਕੀ ਇਸ
ਜੰਗ ਦਾ ਦ੍ਰਿਸ਼ ਵੇਖ ਰਹੇ ਸਨ। ਸਾਰਿਆਂ ਨੇ ਵੇਖਿਆ ਕਿ ਹਰ ਇੱਕ ਸਿੱਖ ਨੇ
ਉੱਤਮ ਦਰਜੇ ਦੀ ਦਲੇਰੀ ਵਿਖਾਈ ਤੇ ਇਹ ਜੰਗ ਗੁਰੂ ਹਰਿ ਗੋਬਿੰਦ
ਸਾਹਿਬ ਜਿੱਤ ਗਏ ਤੇ ਦੁਸ਼ਮਣਾਂ ਨੂੰ ਮੂੰਹ ਦੀ ਖਾਣੀ ਪਈ। ਤੇਗ
ਬਹਾਦਰ ਜੀ ਨੂੰ ਪਿਤਾ ਗੁਰੂ ਜੀ ਨੇ ਵਿਸ਼ੇਸ਼ ਪਿਆਰ ਦਿੱਤਾ,
ਛੋਟੀ ਉਮਰ ਵੱਡੀ ਦਲੇਰੀ ਕਾਰਨ।
ਜਦੋਂ ਜੰਗਾਂ-ਯੁੱਧਾਂ ਵੱਲੋਂ ਵਿਹਲ ਮਿਲੀ ਤਾਂ ਤੇਗ ਬਹਾਦਰ
ਜੀ ਡੂੰਘਾ ਮੁਤਾਲਿਆ ਕਰਨ ਇਕਾਂਤ ਵਿੱਚ ਚਲੇ ਜਾਂਦੇ।
ਇਸਲਾਮ ਧਰਮ ਬਾਰੇ ਚੰਗਾ ਅਧਿਐਨ ਕੀਤਾ।
ਇਸਲਾਮੀ ਰਾਜ ਵੱਲੋਂ ਗ਼ੈਰ ਮੁਸਲਮਾਨਾਂ ਨਾਲ ਜੋ
ਅਤੀ ਕਠੋਰ ਤੇ ਮਨੁੱਖਤਾ ਤੋਂ ਗਿਰਿਆ ਸਲੂਕ
ਕੀਤਾ ਜਾਂਦਾ ਸੀ, ਉਸ ਨੂੰ ਸਮਝਿਆ। ਲੋਕਾਂ ਨੂੰ
ਬ੍ਰਾਹਮਣਾਂ ਤੇ ਜੋਗੀਆਂ ਵੱਲੋਂ ਜਿਵੇਂ ਲੁੱਟਿਆ ਜਾ ਰਿਹਾ ਸੀ ਉਸ
ਦੀ ਰੂਪ ਰੇਖਾ ਤਿਆਰ ਕੀਤੀ। ਇਹਨਾਂ ਅਣਪੜਾਂ ਕਮਜ਼ੋਰ ਤੇ
ਨੇਤਾ ਹੀਣ ਲੋਕਾਂ ਨੂੰ ਕਿਵੇਂ ਗਿਆਨ ਦਿੱਤਾ ਜਾਵੇ। ਕਿਵੇਂ
ਇਹਨਾਂ ਨੂੰ ਵਿਕਾਰਾਂ ਤੋਂ ਬਚਾ ਕੇ ਏਕਤਾ ਦੇ ਸੂਤਰ ਵਿੱਚ ਪਰੋ ਕੇ,
ਜਾਲਮ ਦੀ ਜੜਾਂ ਪੁੱਟਣ ਲਈ ਤਿਆਰ ਕੀਤਾ ਜਾਵੇ। ਇਸ
ਸਾਰੇ ਕਾਰਜ ਦੀ ਭਵਿੱਖ ਮੁਖੀ ਰੂਪ ਰੇਖਾ ਤਿਆਰ ਕੀਤੀ।
ਉਨਾਂ ਦੇ ਡੂੰਘੇ ਅਧਿਐਨ ਤੋਂ ਆਮ ਲੋਕਾਈ ਨੂੰ
ਫਾਇਦਾ ਪੁਚਾਉਣ ਲਈ ਸੱਤਵੇਂ ਪਾਤਿਸ਼ਾਹ ਜੀ ਨੇ (ਗੁਰੂ)
ਤੇਗ ਬਹਾਦਰ ਜੀ ਨੂੰ, ਦੂਰ ਦਰਾਜ ਦੇ ਲੰਮੇ ਧਰਮ ਪ੍ਰਚਾਰ ਦੌਰਿਆਂ
‘ਤੇ ਭੇਜਿਆ। ਢਾਕਾ, ਬੰਗਾਲ, ਆਸਾਮ ਆਦਿ ਦੇ ਲੰਮੇਂ ਪ੍ਰਚਾਰ
ਦੌਰੇ ਗੁਰਗੱਦੀ ਮਿਲਣ ਤੋਂ ਪਹਿਲਾਂ ਕੀਤੇ ਗਏ ਸਨ। ”ਭੱਟ ਵਹੀਆਂ” ‘ਤੇ
ਆਧਾਰਤ ਛਪੀ ਪੁਸਤਕ ਗੁਰੂ ਕੀਆਂ ਸਾਖੀਆਂ (ਸੰਪਾਦਕ
ਪ੍ਰੋ. ਪਿਆਰਾ ਸਿੰਘ ਪਦਮ, 1995) ਵਿੱਚ ਤਰੀਕਵਾਰ ਵੇਰਵਾ ਦਰਜ
ਹੈ ਕਿ ਬਾਬਾ ਤੇਗ ਬਹਾਦਰ ਜੀ ਕਿਸ ਦਿਨ ਗੰਗਾ ਤੀਰਥ ‘ਤੇ
ਗਏ, ਕਦੋਂ ਇਲਾਹਬਾਦ, ਕਦੋਂ ਪਟਨੇ ਤੇ ਕਦੋਂ ਆਸਾਮ ਬੰਗਾਲ ਵਿੱਚ
ਗਏ ਸਨ। ਉਨਾਂ ਦੇ ਘਰ ਬਾਲਕ ਗੋਬਿੰਦ ਰਾਏ ਦਾ ਜਨਮ
ਭੀ ਸੰਨ 1661 ਵਿੱਚ ਹੋਇਆ, ਲਿਖਤਾਂ ਮੌਜੂਦ ਹਨ। ਭਾਵੇਂ ਪ੍ਰਚਲਤ
1666 ਹੋ ਗਿਆ। ਖ਼ੈਰ! ਇਹ ਕੋਈ ਸਿਧਾਂਤਕ ਮਸਲਾ ਨਹੀਂ ਹੈ, ਉਮਰ
ਦਾ ਪੰਜ ਸਾਲ ਵੱਧ ਜਾਂ ਘੱਟ ਹੋਣਾ।
(ਗੁਰੂ) ਤੇਗ ਬਹਾਦਰ ਜੀ ਦੇ ਪ੍ਰਚਾਰ ਦੌਰੇ ਅਤੇ ਉਨਾਂ ਦੀ ਚਰਨ
ਛੋਹ ਪ੍ਰਾਪਤ ਇਤਿਹਾਸਕ ਅਸਥਾਨਾਂ ਦਾ ਜੇਕਰ ਗਹਿਰਾਈ
ਨਾਲ ਲੇਖਾ-ਜੋਖਾ ਕੀਤਾ ਜਾਵੇ ਤਾਂ ਹੈਰਾਨੀ ਜਨਕ
ਨਤੀਜੇ ਨਿਕਲਣਗੇ। ਇੰਨੀਆਂ ਲੰਮੀਆਂ
ਯਾਤਰਾਵਾਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ
ਕੀਤੀਆਂ ਸਨ। ਇਹ ਭੀ ਯਾਦ ਰਹੇ ਗੁਰੂ ਨਾਨਕ ਸਾਹਿਬ
ਜੀ ਦੀ ਪਹਿਲੀ ਯਾਤਰਾ ਦਸ ਸਾਲ ਤੋਂ ਵੱਧ ਸਮੇਂ
ਦੀ ਸੀ। ਸਿਰਫ ਲੰਕਾ ਦੇ ਸਫ਼ਰ ਨੂੰ ਕੱਟ ਦੇਈਏ,
ਬਾਕੀ ਸਭਨਾਂ ਥਾਵਾਂ ‘ਤੇ ਬਾਬਾ ਤੇਗ ਬਹਾਦਰ
ਜੀ ਗਏ ਸਨ। ਇੰਨੇ ਲੰਮੇ ਸਫਰ ਕੋਈ ”ਅੱਖਾਂ ਮੀਟ ਕੇ” ਨਹੀਂ ਹੋ
ਜਾਇਆ ਕਰਦੇ। ਜਿਸ ਮਕਸਦ ਵਾਸਤੇ ਗੁਰੂ ਨਾਨਕ ਸਾਹਿਬ
ਜੀ ਗਏ ਸਨ, ਉਸੇ ਵਿਚਾਰਧਾਰਾ ਨੂੰ ਹੋਰ ਪ੍ਰਚੰਡ ਕਰਨ,
ਬਾਬਾ ਤੇਗ ਬਹਾਦਰ ਜੀ ਗਏ ਸਨ। ਪੰਜਾਬ ਤੋਂ ਬਾਹਰ ਦੇ
ਲੰਮੇਂ ਪ੍ਰਚਾਰ ਦੌਰੇ ਉਨਾਂ ਦਿਨਾਂ ਦੇ ਹਨ, ਜਦੋਂ ਉਹ ਹਾਲੀ ਇੱਕ
ਸਿੱਖ ਪ੍ਰਚਾਰਕ ਜਾਂ ਗੁਰੂ ਵੱਲੋਂ ਯੋਗ ਜਾਣ ਕੇ ਭੇਜੇ ਗਏ
ਸਾਹਿਬਜ਼ਾਦੇ ਸਨ। ਗੁਰਗੱਦੀ ਤਾਂ 1664 ਵਿੱਚ ਪ੍ਰਾਪਤ ਹੋਈ
ਸੀ। ਇਹਨਾਂ ਧਰਮ ਅਸਥਾਨਾਂ ਦੀ ਸ਼ੋਭਾ ਇਸ ਕਰ ਕੇ ਵੱਧ
ਗਈ ਕਿਉਂਕਿ ਬਾਬਾ ਤੇਗ ਬਹਾਦਰ ਜੀ ਸਮਾਂ ਆਉਣ ‘ਤੇ ਗੁਰੂ
ਪਦਵੀ ਨੂੰ ਪ੍ਰਾਪਤ ਹੋ ਗਏ। ਜਿਵੇਂ ਗੁਰੂ ਬਣਨ ਤੋਂ ਪਹਿਲਾਂ ਦੀਆਂ
ਘਟਨਾਵਾਂ ਜਾਂ ਅਸਥਾਨ ਬਾਕੀ ਗੁਰ ਵਿਅਕਤੀਆਂ
ਨਾਲ ਸਬੰਧਤ ਬਹੁਤ ਪ੍ਰਸਿੱਧ ਹੋ ਗਏ। ਜੋ ਕੋਈ ਗੁਰੂ ਪਦਵੀ ਤੱਕ
ਨਹੀਂ ਪੁੱਜਿਆ, ਉਸ ਨਾਲ ਸਬੰਧਤ ਘਟਨਾਵਾਂ ਜਾ ਸਥਾਨ
ਇਤਿਹਾਸ ਦੇ ਹਨੇਰੇ ਵਿੱਚ ਗੁਆਚ ਚੁੱਕੇ ਹਨ। ਸਾਹਿਬਜ਼ਾਦਾ ਗੋਬਿੰਦ
ਰਾਏ ਜੀ ਪਟਨਾ ਵਿੱਚ (ਪੰਜ ਭੂਤਕ ਸਰੀਰ) ਪ੍ਰਗਟੇ।
ਗੁਰਗੱਦੀ ਤਾਂ ਉਨਾਂ ਨੂੰ 1675 ਈ: ਵਿੱਚ ਆਨੰਦਪੁਰ ਵਿਖੇ ਮਿਲੀ ਹੈ।
ਉਸ ਤੋਂ ਪਹਿਲਾਂ ਬਾਲਕ ਰੂਪ ਵਾਲੇ ਸਾਰੇ ਗੁਰਦਵਾਰੇ
ਵੱਡੀ ਮਹਾਨਤਾ ਹਾਸਲ ਕਰ ਗਏ। ਜਿਵੇਂ ਪਟਨੇ ਤੋਂ ਚੱਲ ਕੇ, ਉਹ
ਪੰਜਾਬ ਵੱਲ ਗਏ। ਗੁਰਤਾ ਨੂੰ ਪ੍ਰਾਪਤ ਹੋਣ ਤੋਂ ਮਗਰੋਂ ਬੇਅੰਤ
ਥਾਵਾਂ ‘ਤੇ ਗੁਰਦੁਆਰੇ ਬਣਾ ਲਏ, ਜਿਥੇ ਗੁਰੂ ਬਣਨ ਤੋਂ ਮਗਰੋਂ ਦਸਵੇਂ
ਨਾਨਕ ਕਦੀ ਭੀ ਨਹੀਂ ਗਏ। ਇਹ ਖ਼ਾਸ ਖਿਆਲ ਰਹੇ ਕਿ ਗੁਰੂ
ਨਾਨਕ ਸਾਹਿਬ ਜਨਮ ਤੋਂ ਹੀ ਸਿੱਖਾਂ ਦੇ ਗੁਰੂ ਸਨ।
ਬਾਕੀ ਸਾਰੇ ਗੁਰੂ ਵਿਅਕਤੀ, ਜਨਮ ਤੋਂ ਗੁਰੂ ਨਹੀਂ ਸਨ। ਜਿਸ ਦਿਨ
ਤੋਂ ਜ਼ਿੰਮੇਵਾਰੀ ਸੌਂਪੀ ਗਈ ਸੀ ਉਸ ਦਿਨ ਤੋਂ ਗੁਰੂ ਬਣੇ ਸਨ।
(ਗੁਰੂ) ਤੇਗ ਬਹਾਦਰ ਸਾਹਿਬ ਨਾਲ ਸਬੰਧਤ ਸਾਰੇ ਵਾਕਿਅਤ
ਰਲਗੱਡ ਹੋ ਗਏ ਹਨ। ਗੁਰੂ ਬਣਨ ਤੋਂ ਪਹਿਲਾਂ ਦੀ ਘਟਨਾ ਕਿਹੜੀ ਹੈ
ਤੇ ਗੁਰੂ ਥਾਪੇ ਜਾਣ ਤੋਂ ਮਗਰੋਂ ਦੀ ਘਟਨਾ ਕਿਹੜੀ ਹੈ, ਪਛਾਣ
ਕਰਨੀ ਲਗਪਗ ਅਸੰਭਵ ਜਿਹੀ ਹੋ ਗਈ ਹੈ। ਜਿੰਨੇ ਕੰਮ (ਗੁਰੂ) ਤੇਗ
ਬਹਾਦਰ ਸਾਹਿਬ ਜੀ ਨੇ ਕੀਤੇ ਹਨ, ਜੇਕਰ ਉਹ ”ਛੱਬੀ ਸਾਲ
ਭੋਰੇ ਵਿੱਚ ਬੈਠ ਕੇ ਤਪ ਕਰਦੇ ਰਹੇ” ਤਾਂ ਇੰਨੇ ਵਡੇਰੇ ਕਾਰਜ ਤੇ
ਏਨਾ ਲੰਮਾ ਸਫਰ ਸੰਭਵ ਹੀ ਨਹੀਂ ਹੈ। ਉਹ ਗੁਰਬਾਣੀ ਦੇ
ਹੁਕਮਾਂ ਨੂੰ ਚੰਗੀ ਤਰਾਂ ਸਮਝਦੇ ਸਨ ਕਿ ਜਪ, ਤਪ ਜਾਂ ਭੋਰਿਆਂ ਵਿੱਚ
ਵੜ ਕੇ ਸਮਾਧੀਆਂ ਲਾਉਣੀਆਂ, ਗੁਰੂ ਘਰ ਵਿੱਚ ਪ੍ਰਵਾਨ
ਨਹੀਂ ਹਨ। ਇਹ ਸਮਾਧੀਆਂ ਵਾਲੀ ਫਜ਼ੂਲ ਜਿਹੀ ਕਸਰਤ
ਤਾਂ ਜੋਗੀ ਆਦਿ ਸਦੀਆਂ ਤੋਂ ਕਰਦੇ ਆ ਰਹੇ ਸਨ। ਜਿਸ ਨੂੰ ਗੁਰੂ
ਨਾਨਕ ਸਾਹਿਬ ਜੀ ਨੇ ਥਾਂ-ਥਾਂ ਬਾਣੀ ਵਿੱਚ ਰੱਦ
ਕੀਤਾ ਹੈ। ਅਜਿਹੀ ਕੂੜ ਕਿਰਿਆ ਕਿਸੇ ਸਾਧਾਰਣ ਜਿਹੇ ਸਿੱਖ ਨੇ
ਭੀ ਕਦੀ ਨਹੀਂ ਕੀਤੀ। ਹਿੱਕ ਦੇ ਤਾਣ ਬਿਨਾਂ ਸਬੂਤਾਂ ਤੋਂ
(ਗੁਰੂ) ਤੇਗ ਬਹਾਦਰ ਸਾਹਿਬ ਨੂੰ ਗੁਰਬਾਣੀ ਉਪਦੇਸ਼ਾਂ ਤੋਂ ਉਲਟ
ਭੋਰੇ ਵਿੱਚ ”ਛੱਬੀ ਸਾਲ ਤਪ ਕਰਦੇ” ਵਿਖਾ ਦਿੱਤਾ।
ਜਿਨਾਂ ਦਿਨਾਂ ਵਿੱਚ ਉਨਾਂ ਵੱਲੋਂ ਪੰਜਾਬ ਵਿੱਚ ਕੋਈ ਸਰਗਰਮੀ ਨਜ਼ਰ
ਨਹੀਂ ਆਈ, ਉਨਾਂ ਦਿਨਾਂ ਵਿੱਚ ਉਹ ਪੰਜਾਬੋਂ ਬਾਹਰ, ਗਫਲਤ
ਦੀ ਨੀਂਦ ਵਿੱਚ ਸੁੱਤੇ ਲੋਕਾਂ ਨੂੰ ਜਗਾ ਰਹੇ ਸਨ। ਹਕੂਮਤ ਵੱਲੋਂ ਕੀਤੇ
ਜੋ ਜ਼ਬਰ ਦੇ ਵਿਰੋਧ ਵਿੱਚ ਜ਼ਬਰਦਸਤ ਲਾਮਬੰਦੀ ਕਰ ਰਹੇ ਸਨ। ਜੀਵਨ
ਅਤੇ ਮੌਤ ਦੇ ਅਰਥ ਸਮਝਾ ਰਹੇ ਸਨ। ਬੇ-ਗ਼ੈਰਤ ਜੀਵਨ ਨਾਲੋਂ ਸ਼ਾਨ
ਵਾਲੀ ਮੌਤ ਕਿਤੇ ਉੱਤਮ ਹੋਇਆ ਕਰਦੀ ਹੈ। ਜਿਸ ਨੂੰ ਇਹ ਲੋਕ
ਜੀਵਨ ਮੰਨੀ ਬੈਠੇ ਸਨ, ਉਹ ਪਸ਼ੂਆਂ ਨਾਲੋਂ ਭੀ ਬਦਤਰ ਜੂਨ ਸੀ,
ਅਖੌਤੀ ”ਚੌਰਾਸੀ ਲੱਖ ਵਿੱਚੋਂ ਇੱਕ ਜੂਨ” ਤੇ ਬਸ।
ਆਸਾਮ-ਬੰਗਾਲ ਦੇ ਇਨਕਲਾਬੀ ਦੌਰੇ ਸਮੇਂ ਹੀ (ਗੁਰੂ) ਤੇਗ
ਬਹਾਦਰ ਜੀ ਨੂੰ ਖ਼ਬਰ ਮਿਲੀ ਕਿ ਸੱਤਵੇਂ ਪਾਤਿਸ਼ਾਹ ਗੁਰੂ
ਹਰਿ ਰਾਇ ਸਾਹਿਬ ਜੀ ਅਚਨਚੇਤੀ ਭਰ-ਜੁਆਨੀ ਦੀ ਉਮਰ
ਵਿੱਚ (31 ਸਾਲ) ਜੋਤੀ ਜੋਤਿ ਸਮਾ ਗਏ ਹਨ।
ਗੁਰਗੱਦੀ ਦੀ ਸੇਵਾ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਗਏ
ਹਨ। ਇਹ ਖ਼ਬਰ ਉਨਾਂ ਤੱਕ ਬਹੁਤ ਦੇਰ ਮਗਰੋਂ
ਪਹੁੰਚੀ ਕਿਉਂਕਿ ਉਨ•ਾਂ ਦਿਨਾਂ ਵਿੱਚ ਅੱਜ ਵਰਗਾ ਕੋਈ ਡਾਕ
ਦਾ ਪ੍ਰਬੰਧ ਨਹੀਂ ਸੀ। ਨਾਲੇ ਪਿੱਛੇ ਪਰਵਾਰ ਵਾਲਿਆਂ ਨੂੰ ਇਹ
ਖ਼ਬਰ ਭੀ ਨਹੀਂ ਹੁੰਦੀ ਸੀ ਕਿ ਸਬੰਧਤ ਵਿਅਕਤੀ ਕਿਸ ਥਾਂ, ਕਿਸ
ਇਲਾਕੇ ਵਿੱਚ ਟਿਕਿਆ ਹੋਇਆ ਹੈ। ਜੋ ਚਿੱਠੀ ਲੈ ਕੇ ਕੋਈ ਸੇਵਕ (ਗੁਰੂ) ਤੇਗ
ਬਹਾਦਰ ਵੱਲ ਭੇਜਿਆ ਗਿਆ ਸੀ, ਉਹ ਪਤਾ ਨਹੀਂ ਕਿੰਨੀਆਂ
ਮੁਸ਼ਕਲਾਂ ਤੋਂ ਬਾਦ ਸੰਨ 1663 ਵਿੱਚ ਮਿਲ ਸਕਿਆ। ਸਾਰੀ ਖ਼ਬਰ
ਮਿਲਣ ਤੋਂ ਬਾਅਦ, ਸਬੰਧਤ ਇਲਾਕਿਆਂ ਦਾ ਕੰਮ ਮੁਖੀ ਸਿੱਖਾਂ ਨੂੰ
ਸੌਂਪ ਕੇ ਵਾਪਿਸ ਪੰਜਾਬ ਵੱਲ ਨੂੰ ਚੱਲ ਪਏ ਤਾਂ ਕਿ ਨਵੇਂ ਹਾਲਾਤ
ਦਾ ਜਾਇਜ਼ਾ ਲਿਆ ਜਾ ਸਕੇ। ਪੰਜਾਬ ਤੋਂ ਬਾਹਰ ਵਰਤ ਰਹੇ
ਵਰਤਾਰੇ ਤੋਂ ਸਤਿਗੁਰੂ ਜੀ ਨੂੰ ਜਾਣੂ ਕਰਵਾਇਆ ਜਾ ਸਕੇ। ਲੋੜ
ਪੈਣ ‘ਤੇ ਨਵੀਂ ਰਣਨੀਤੀ ਘੜੀ ਜਾ ਸਕੇ।
(ਗੁਰੂ) ਤੇਗ ਬਹਾਦਰ ਜੀ ਮੰਜਿਲਾਂ ਤੈਹ ਕਰਦੇ ਅੱਧ ਮਾਰਚ 1664
ਵਿੱਚ, ਦਿੱਲੀ ਆਣ ਪੁੱਜੇ। ਇਥੇ ਆ ਕੇ ਉਨ•ਾਂ ਨੂੰ ਖ਼ਬਰ ਮਿਲੀ ਕਿ ਗੁਰੂ
ਹਰਿ ਕ੍ਰਿਸ਼ਨ ਸਾਹਿਬ ਔਰੰਗਜ਼ੇਬ ਦੇ ਸੱਦੇ ‘ਤੇ ਦਿੱਲੀ ਆਏ ਹੋਏ ਹਨ।
ਥੋੜਾ ਆਰਾਮ ਕਰਨ ਤੋਂ ਬਾਅਦ (ਗੁਰੂ) ਤੇਗ ਬਹਾਦਰ ਜੀ,
ਰਾਜਾ ਰਾਮ ਸਿੰਘ ਦੇ ਬੰਗਲੇ ‘ਚ ਸੰਨ 1664 ਮਾਰਚ ਮਹੀਨੇ
ਦੀ ਇੱਕੀ ਤਰੀਕ ਨੂੰ ਮਿਲੇ। ਮੁਖੀ ਸਿੱਖਾਂ ਅਤੇ ਸਤਿਗੁਰੂ ਜੀ ਨੂੰ
ਸਾਰੀ ਜਾਣਕਾਰੀ ਦਿੱਤੀ। ਇੱਧਰ ਔਰੰਗਜ਼ੇਬ ਦੇ ਵਤੀਰੇ
ਬਾਰੇ ਜਾਣਕਾਰੀ ਲਈ। ਔਰੰਗਜ਼ੇਬ ਨੇ ਗੁਰੂ ਹਰਿ ਕ੍ਰਿਸ਼ਨ ਜੀ ਨੂੰ
ਜਦੋਂ ਆਪਣੇ ਦਰਬਾਰ ਵਿੱਚ ਮਿਲਣ ਵਾਸਤੇ ਸੱਦਿਆ ਸੀ। ਉਸ ਵਕਤ
ਭਾਵੇਂ ਵਿਖਾਵੇ ਲਈ ਉਸ ਨੇ ਗੁਰੂ ਜੀ ਦਾ ਬਹੁਤ ਸਤਿਕਾਰ
ਕੀਤਾ ਸੀ ਪਰ ਉਸ ਦਰਬਾਰ ਵਿੱਚ ਜੋ ਫਲਾਂ ਦਾ ਰਸ,
ਸਤਿਗੁਰੂ ਜੀ ਨੂੰ ਪਿਲਾਇਆ ਗਿਆ ਸੀ, ਉਸ ਵਿੱਚ ਕੋਈ ਮਾਰੂ ਜ਼ਹਿਰ
ਮਿਲਾਇਆ ਗਿਆ ਸੀ। ਉਸੇ ਸਮੇਂ ਤੋਂ ਸਤਿਗੁਰੂ ਜੀ ਦੀ ਸਿਹਤ ਕਮਜ਼ੋਰ
ਪੈਣੀ ਸ਼ੁਰੂ ਹੋ ਗਈ ਸੀ। ਇਸੇ ਅਵੱਸਥਾ ਵਿੱਚ (ਗੁਰੂ) ਤੇਗ ਬਹਾਦਰ
ਜੀ ਉੁਨਾਂ ਨੂੰ ਮਿਲੇ ਸਨ। ਪੰਥਕ ਹਾਲਾਤ ਬਾਰੇ
ਜ਼ਰੂਰੀ ਵਿਚਾਰਾਂ ਕੀਤੀਆਂ। ਗੁਰਸਿੱਖਾਂ ਤੋਂ ਸਾਰੇ
ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕੀਤੀ। ਸੱਤਵੇਂ
ਪਾਤਿਸ਼ਾਹ ਬਾਰੇ ਜੋ ਦੁੱਖ ਸਾਂਝਾ ਕਰਨ ਆਏ ਸੀ। ਅਗੋਂ ਹੋਰ
ਭੀ ਗੰਭੀਰ ਮਸਲਾ ਸਨਮੁੱਖ ਆਣ ਖਲੋਤਾ ਸੀ। ਮਾਰਚ 24,
ਸੰਨ 1664 ਨੂੰ ਆਪਣਾ ਸਰੀਰਕ ਸਮਾਂ ਪੁੱਗਿਆ ਜਾਣ ਕੇ ਅੱਠਵੇਂ
ਗੁਰਾਂ ਨੇ (ਗੁਰੂ) ਤੇਗ ਬਹਾਦਰ ਨੂੰ ਆਪਣੇ ਮਨ ਦੀ ਗੱਲ ਕਹਿ ਦਿੱਤੀ,
”ਤੁਸੀਂ ਸਿੱਧੇ ਬਕਾਲੇ ਚਲੇ ਜਾਓ, ਮੇਰਾ ਅੰਤਮ ਸਮਾਂ ਬਹੁਤ ਨੇੜੇ
ਆ ਗਿਆ ਹੈ। ਮੈਥੋਂ ਮਗਰੋਂ ਗੁਰੂ ਨਾਨਕ ਦੀ ਇਸ ਮਹਾਨ ਪਦਵੀ ਦੇ
ਤੁਸੀਂ ਅਧਿਕਾਰੀ ਹੋਵੋਗੇ। ਗੁਰਸਿੱਖ ਸੰਗਤਾਂ ਦਿੱਲੀ ਤੋਂ ਵਾਪਸ
ਪਰਤ ਕੇ ਤੁਹਾਨੂੰ ਗੁਰਗੱਦੀ ‘ਤੇ ਬਿਰਾਜਮਾਨ
ਕਰਵਾ ਦੇਣਗੀਆਂ। ਸ਼ਾਇਦ ਆਪਣੀ ਇਹ
ਆਖਰੀ ਮੁਲਾਕਾਤ ਹੋਵੇਗੀ।”
ਹੁਕਮ ਮੰਨ ਕੇ (ਗੁਰੂ) ਤੇਗ ਬਹਾਦਰ ਕੁੱਝ ਸੰਗੀਆਂ ਸਮੇਤ, ਬਕਾਲੇ ਵੱਲ
ਟੁਰ ਪਏ। ਇੱਧਰ 30 ਮਾਰਚ, 1664 ਨੂੰ ਗੁਰੂ ਹਰਿ ਕ੍ਰਿਸ਼ਨ ਜੀ ਨੇ
ਸਰੀਰ ਤਿਆਗ ਦਿੱਤਾ। ਸਿੱਖਾਂ ਵਾਸਤੇ ਅਸਹਿ ਸਦਮਾ ਸੀ।
ਅਕਾਲ ਪੁਰਖ ਦਾ ਭਾਣਾ ਜਾਣ ਕੇ ਸਵੀਕਾਰ
ਕਰਨਾ ਹੀ ਪੈਣਾ ਸੀ। ਗੁਰੂ ਜੀ ਦੇ ਸਰੀਰ ਨੂੰ ਅੰਤਮ
ਦਰਸ਼ਨਾਂ ਲਈ ਟਿਕਾਇਆ ਗਿਆ। ਜਿੱਥੋਂ ਕਿੱਥੋਂ ਪਤਾ ਲਗਦਾ ਗਿਆ,
ਗੁਰੂ ਘਰ ਦੇ ਸ਼ਰਧਾਲੂ ਵਹੀਰਾਂ ਘੱਤ ਕੇ ਆਉਣ ਲੱਗੇ। ਇਸ
ਤਰਾਂ ਸਾਰੀਆਂ ਅੰਤਮ ਰਸਮਾਂ ਨਿਭਾਂਦਿਆਂ, ਦੁੱਖ-ਸੁੱਖ ਸਾਂਝੇ
ਕਰਦਿਆਂ, ਕਈ ਦਿਨ ਬਤੀਤ ਹੋ ਗਏ। ਉਪ੍ਰੰੰਤ ਸਾਰਾ ਵਹੀਰ ਜਿਸ
ਵਿੱਚ ਬੀਬੀਆਂ, ਬੱਚੇ ਤੇ ਬਜ਼ੁਰਗ ਭੀ ਸ਼ਾਮਲ ਸਨ,
ਮੰਜ਼ਲਾਂ ਮਾਰਦਾ ਕਈ ਥਾਈਂ ਪੜਾਅ ਕਰਦਾ ਬਕਾਲੇ
ਪੁੱਜ ਗਿਆ। ਸਾਰੇ ਮੁਖੀ ਸਿੱਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ
ਨਾਲ ਵਿਚਾਰ ਕਰ ਕੇ, 11-08-1664 ਗੁਰਗੱਦੀ ਦੀ ਰਸਮ
ਅਦਾ ਕਰਨ ਵਾਸਤੇ, ਦੂਰ-ਨੇੜੇ ਦੇ ਸੇਵਕਾਂ ਅਤੇ ਮਸੰਦਾਂ ਵੱਲ ਖਤ
ਲਿਖ ਦਿੱਤੇ ਤਾਂ ਕਿ ਇਸ ਦਿਨ ਸਾਰੇ ਹੁੰਮ-ਹੁੰਮਾ ਕੇ ਪੁੱਜਣ, ਸਤਿਗੁਰੂ
ਜੀ ਨੂੰ ਭੇਟਾਵਾਂ ਅਰਪਣ ਕਰਨ। ਸਰਬੱਤ ਖ਼ਾਲਸਾ ਰੂਪੀ ਵੱਡੇ
ਇਕੱਠ ਵਿੱਚ ਦਰਪੇਸ਼ ਮਸਲਿਆਂ ‘ਤੇ ਵਿਚਾਰਾਂ ਕੀਤੀਆਂ
ਜਾ ਸਕਣ, ਨਾਲ ਹੀ ਨਵੇਂ ਨਿਯੁਕਤ ਕੀਤੇ ਸਤਿਗੁਰੂ ਤੋਂ ਭਵਿੱਖ
ਵਾਸਤੇ ਦਿਸ਼ਾ ਨਿਰਦੇਸ਼ ਪ੍ਰਾਪਤ ਕਰ ਸਕਣ।
ਪ੍ਰਚਲੱਤ ਸਾਖੀਆਂ ਮੁਤਾਬਕ ”ਬਕਾਲੇ ਵਿੱਚ ਬਾਈ
ਮੰਜੀਦਾਰ ਗੱਦੀਆਂ ਲਾ ਕੇ ਬੈਠ ਗਏ ਤੇ ਗੁਰੂ ਹੋਣ
ਦਾ ਝੂਠਾ ਦਾਅਵਾ ਕਰਨ ਲੱਗੇ।” ਅੱਜ ਤੱਕ ਕੋਈ
ਭੀ ਇਤਿਹਾਸਕਾਰ ਇਨਾਂ ਬਾਈ ਪਾਖੰਡੀਆਂ ਦੇ ਨਾਮ
ਨਹੀਂ ਗਿਣਾ ਸਕਿਆ। ਹੋਰ ਤਾਂ ਹੋਰ ਭਾਈ ਸੰਤੋਖ ਸਿੰਘ (ਸੂਰਜ
ਪ੍ਰਕਾਸ਼) ਭੀ ਸਾਰਿਆਂ ਦੇ ਨਾਮ ਨਹੀਂ ਲਿਖ ਸਕਿਆ। ਜਦੋਂ
ਕਿ ਬਾਈ ਵਿਅਕਤੀ ਗੁਰੂ ਕੇ ਪ੍ਰਵਾਰ ਵਿੱਚ
ਗੱਦੀ ਦੀ ਦਾਅਵੇਦਾਰੀ ਵਾਸਤੇ ਲਭਦੇ ਹੀ ਨਹੀਂ।
ਹਾਂ ਕੁੱਝ ਕੁ ਖ਼ੁਦਗਰਜ਼ ਲੋਕ ਸਮੇਂ ਦੀ ਨਜ਼ਾਕਤ
ਦਾ ਫ਼ਾਇਦਾ ਉਠਾਉਣ ਦੀ ਤਾਕ ਵਿੱਚ ਜ਼ਰੂਰ ਰਹਿੰਦੇ ਹਨ।
ਇਸ ਮਨਸਾ ਨਾਲ ਕਿ ਚੰਗੀ-ਚੌਖੀ ਮਾਇਆ ਆ ਰਹੀ ਹੈ,
ਨਾਲੇ ਲੋਕੀਂ ਝੁੱਕ-ਝੁੱਕ ਨਮਸਕਾਰਾਂ ਕਰਦੇ ਹਨ। ਫਿਰ ਕਿਉਂ
ਨਾ ਗੁਰੂ ਹੋਣ ਦਾ ਢੋਲ ਉੱਚੀ-ਉੱਚੀ ਵਜਾ ਦੇਈਏ। ਭਾਵੇਂ
ਕਿ ਅਜਿਹੇ ਕੱਚੇ-ਪਿੱਲੇ ਅਖੌਤੀ ਗੁਰੂ ਤੇ ਸਾਧ-ਸੰਤ, ਸਮਾਜ ਨੂੰ
ਜੋਕਾਂ ਬਣ ਕੇ ਅੱਜ ਵੀ ਚਿੰਬੜੇ ਹੋਏ ਖੂਨ ਪੀ ਰਹੇ ਹਨ।
ਪਹਿਲਾਂ ਭੀ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਸੀ। ਅੱਜ
ਭੀ ਥੋਕ ਵਿੱਚ ਦੰਭੀ, ਪਾਖੰਡੀ, ਸੰਤ, ਬ੍ਰਹਮ ਗਿਆਨੀ ਤੇ
ਅਖੌਤੀ ਗੁਰੂ, ਝੋਲੀਆਂ ਅੱਡ ਕੇ ਭੀਖ ਮੰਗਦੇ ਚੇਲਿਆਂ ਨੂੰ ਲੁੱਟ ਕੇ
ਖਾਂਦੇ, ਆਮ ਹੀ ਵੇਖੇ ਜਾ ਸਕਦੇ ਹਨ। ਬਕਾਲੇ ਵਿੱਚ ਬਾਈ
ਪਾਖੰਡੀਆਂ ਵੱਲੋਂ ਗੁਰੂ ਹੋਣ ਦਾ ਐਲਾਨ ਕਿਸੇ ਭੀ ਦਲੀਲ ‘ਤੇ
ਖਰਾ ਨਹੀਂ ਉਤਰਦਾ। ਜੋ ਵਿਅਕਤੀ ਗੁਰੂ ਸਾਹਿਬ
ਜੀ ਦਾ ਨਜ਼ਰੇਕਰਮ ਹੁੰਦਾ ਸੀ, ਉਸ ਬਾਰੇ
ਪਹਿਲਾਂ ਹੀ ਸਿੱਖਾਂ ਨੂੰ ਪਤਾ ਲੱਗ ਜਾਂਦਾ ਸੀ। ਸਤਿਗੁਰੂ ਕਿਸ
ਨੂੰ ਜ਼ਿਆਦਾ ਜ਼ਿੰਮੇਵਾਰੀ ਦੇ ਕੰਮ ਸੰਭਾਲ ਰਹੇ ਹਨ। ਸੇਵਾ ਵਿੱਚ
ਵੱਧ ਸਮਾਂ ਕੌਣ ਹਾਜ਼ਰ ਰਹਿੰਦਾ ਹੈ। ਵਿਦਵਤਾ ਜਾਂ ਗਿਆਨ ਕਿਸ
ਨੇ ਵਧੀਕ ਹਾਸਲ ਕੀਤਾ ਹੈ। ਹਉਮੈਂ, ਹੰਕਾਰ ਤੋਂ ਰਹਿਤ, ਮਿੱਠ
ਬੋਲੜਾ, ਵਿਕਾਰਾਂ ਤੋਂ ਦੂਰ ਕੌਣ ਹੈ? ਇਹ ਗੱਲਾਂ ਛੁਪੀਆਂ
ਨਹੀਂ ਰਹਿ ਸਕਦੀਆਂ। ਜਿਨਾਂ ਬਾਈ ਦੰਭੀ ਗੁਰੂਆਂ
ਦਾ ਲਿਖਤਾਂ ਵਿੱਚ ਜਾਂ ਸਿੱਖ ਸਟੇਜਾਂ ‘ਤੇ ਬਾਰ-ਬਾਰ ਜ਼ਿਕਰ
ਕੀਤਾ ਜਾ ਰਿਹਾ ਹੈ, ਉਨ•ਾਂ ਦਾ ਕੋਈ ਨਾਮ
ਭੀ ਨਾ ਜਾਣਦਾ ਹੋਵੇ? ਹੈ ਨਾ ਹੈਰਾਨੀ ਵਾਲੀ ਗੱਲ?
ਉਘੜਵਾਂ ਨਾਮ ਕੇਵਲ ਧੀਰ ਮੱਲ ਦਾ ਆਇਆ ਹੈ। ਧੀਰ ਮੱਲ
ਨੇ ਤਾਂ ਤਾਕਤ ਦੀ ਵਰਤੋਂ ਕਰ ਕੇ, ਗੁਰਗੱਦੀ ਖੋਹਣ ਦਾ ਦੁਸ਼ਟ
ਕਰਮ ਕੀਤਾ ਸੀ, ਭੁਲੇਖੇ ਵਾਲੀ ਕੋਈ ਗੁੰਜਾਇਸ਼
ਨਹੀਂ ਸੀ।
ਗੁਰ ਸਿਧਾਂਤਾਂ ਤੋਂ ਉਲਟ ਪ੍ਰਚੱਲਤ ਕਰ ਦਿੱਤੀ ਗਈ
ਕਹਾਣੀ ਮੁਤਾਬਕ, ਭਾਈ ਮੱਖਣ ਸ਼ਾਹ ਜੀ ਦਾ ਜਹਾਜ਼
ਡੁੱਬਣ ਲੱਗਾ ਸੀ। ਉਸ ਨੇ ਗੁਰੂ ਨਾਨਕ ਜੋਤ ਦਾ ਧਿਆਨ ਧਰ ਕੇ,
ਬੇੜਾ ਬੰਨੇ ਲੱਗ ਜਾਣ ਦੀ ਅਰਦਾਸ ਕੀਤੀ।
ਭੇਟਾ ਵਾਸਤੇ ਸੋਨੇ ਦੀਆਂ 500 ਮੋਹਰਾਂ ਭੀ ਸੁੱਖੀਆਂ।
ਬੇੜਾ ਕਿਨਾਰੇ ਲੱਗ ਗਿਆ। ਅਥਾਹ ਖ਼ੁਸ਼ੀ ਵਿੱਚ ਭਾਈ ਮੱਖਣ
ਸ਼ਾਹ, ਮੋਹਰਾਂ ਲੈ ਕੇ ਬਕਾਲੇ ਪੁੱਜਿਆ। ਇਥੇ ਆ ਕੇ ਹਾਲਾਤ
ਹੀ ਵਿਗੜੇ ਨਜ਼ਰ ਆਏ। ਬਾਈ ਗੁਰੂ ਥਾਉਂ-ਥਾਈਂ ਮੱਥੇ ਟਿਕਾਉਣ
ਲਈ ਪਸੀਨੋ-ਪਸੀਨੀ ਹੋਏ ਨਜ਼ਰ ਆਏ। ਇਨਾਂ ਵਿੱਚੋਂ ਅਸਲੀ ਕੌਣ
ਹੈ? ਕਿਵੇਂ ਪਤਾ ਲੱਗੇ? ਉਸ ਨੇ ਇੱਕ ਤਰਤੀਬ ਲੜਾਈ। ਠੀਕ ਹੈ
ਮਨਾ! ਸਾਰੇ ਗੁਰੂਆਂ ਅੱਗੇ ਦੋ-ਦੋ ਮੋਹਰਾਂ ਰੱਖ ਕੇ ਮੱਥਾ ਟੇਕਦੇ
ਚਲਦੇ ਹਾਂ, ਜੇ ਕੋਈ ਅਸਲੀ ”ਜਾਣੀ ਜਾਣ ਗੁਰੂ” ਹੋਇਆ
ਤਾਂ ਮੰਗ ਕੇ ਪੰਜ ਸੌ ਮੋਹਰਾਂ ਲੈ ਲਵੇਗਾ। ਇਸੇ
ਤਰਾਂ ਕਰਦਾ ਗਿਆ, ਸਾਰਿਆਂ ਨੇ ਲੰਮੀਆਂ
ਅਰਦਾਸਾਂ ਕੀਤੀਆਂ। ਅਸ਼ੀਰਵਾਦ ਦੇ ਕੇ ਨਿਹਾਲ ਕਰ
ਦਿੱਤਾ, ਪਰ ਪੰਜ ਸੌ ਮੋਹਰਾਂ ਕਿਸੇ ਨਾ ਮੰਗੀਆਂ। ”ਕੋਈ ਹੋਰ ਗੁਰੂ
ਭੀ ਹੈ ਇਥੇ ਕਿਤੇ?” ਮੱਖਣ ਸ਼ਾਹ ਜੀ ਨੇ ਜਾਣਕਾਰਾਂ ਤੋਂ
ਪੁੱਛਿਆ। ”ਹਾਂ ਭਾਈ ਜੀ! ਇੱਕ ਭੌਰੇ ਵਿੱਚ
ਬੈਠਾ ਬਾਬਾ ਤੇਗਾ ਭੀ ਹੈ, ਉਸ ਨੂੰ ਸਲਾਮ ਕਰਨ ਵਿੱਚ ਕੋਈ
ਹਰਜ਼ ਨਹੀਂ।” ਭਾਈ ਮੱਖਣ ਸ਼ਾਹ ਜੀ, ਭੌਰੇ ਵਿੱਚ ਅੱਪੜੇ। ਦੋ
ਮੋਹਰਾਂ ਚਰਨਾਂ ‘ਤੇ ਰੱਖੀਆ ਤੇ ਸੀਸ ਝੁਕਾ ਦਿੱਤਾ।
”ਪੁਰਖਾ! ਬਚਨਾਂ ‘ਤੇ ਖਰੇ ਉਤਰੀਦਾ ਹੈ, ਤੂੰ ਤਾਂ ਪੰਜ ਸੌ
ਮੋਹਰਾਂ ਦੀ ਮੰਨਤ ਮੰਨੀ ਸੀ, ਦੇ ਰਿਹਾ ਹੈਂ ਕੇਵਲ ਦੋ ਮੋਹਰਾਂ?
ਤੇਰੇ ਡੁਬਦੇ ਜਹਾਜ਼ ਨੂੰ ਮੋਢਾ ਲਾ ਕੇ ਧੱਕਾ ਲਾਇਆ, ਬਾਹਰ
ਕੱਢਿਆ। ਆਹ ਵੇਖ ਤੇਰੇ ਪੁਰਾਣੇ ਜਹਾਜ਼ ਵਿੱਚੋਂ, ਧੱਕਾ ਲਾਉਂਦਿਆਂ
ਮੇਰੇ ਮੋਢੇ ਵਿੱਚ ਖੁੱਭੇ ਕਿੱਲ। ਵੇਖ ਤਾਂ ਸਹੀ ਕਿੰਨੇ ਡੂੰਘੇ ਜ਼ਖ਼ਮ ਹੋ ਗਏ ਹਨ।”
ਮੱਖਣ ਸ਼ਾਹ ਚਰਨਾਂ ‘ਤੇ ਢਹਿ ਪਿਆ, ਸਾਰੀਆਂ
ਮੋਹਰਾਂ ਢੇਰੀ ਕਰ ਦਿੱਤੀਆਂ। ਵਾਹੋ ਦਾਹੀ ਛੱਤ ‘ਤੇ ਚੜ ਗਿਆ,
ਪੱਲੂ ਫੇਰਿਆ ਜ਼ੋਰਦਾਰ ਆਵਾਜ਼ ਵਿੱਚ ਕੂਕਿਆ- ”ਗੁਰੂ ਲਾਧੋ ਰੇ! ਗੁਰੂ
ਲਾਧੋ ਰੇ……..!!” ਭਾਈ ਜੀ ਨੇ ਇਕੱਠੇ ਹੋਏ ਲੋਕਾਂ ਨੂੰ
ਸਾਰੀ ਹੋਈ ਬੀਤੀ ਸੁਣਾਈ, ਸਾਰਿਆਂ ਨੇ (ਗੁਰੂ) ਤੇਗ
ਬਹਾਦਰ ਜੀ ਦੇ ਚਰਨਾਂ ‘ਤੇ ਮੱਥਾ ਟੇਕਿਆ। ਫਿਰ ਗੁਰੂ
ਜੀ ਛੱਬੀ ਸਾਲਾਂ ਮਗਰੋਂ ਭੌਰੇ ਵਿੱਚੋਂ ਬਾਹਰ ਆਏ ….। ਆਖੋ
ਜੀ, ”ਸਤਿਨਾਮ ਵਾਹਿਗੁਰੂ।”
ਪਾਠਕ ਜਨੋ! ਇਸ ਸਾਖੀ ਨੂੰ ਇੱਕ ਵਾਰੀ ਫਿਰ ਨੀਝ ਨਾਲ
ਪੜਨਾ, ਕਮਜ਼ੋਰੀਆਂ ਆਪਣੇ ਆਪ ਉਘੜ ਪੈਣਗੀਆਂ।
1. ਇਸ ਸਾਖੀ ਮੁਤਾਬਕ ਗੁਰੂ ਹਰਿ ਕ੍ਰਿਸ਼ਨ ਅਣਜਾਣ ਸਿੱਧ ਹੁੰਦੇ
ਹਨ। ਭਾਵ ਕਿ ਉਨਾਂ ਨੇ ਨੌਵੇਂ ਗੁਰੂ ਦੇ ਨਾਮ ਬਾਰੇ ਸਪੱਸ਼ਟ
ਐਲਾਨ ਨਹੀਂ ਕੀਤਾ, ਅਧੂਰੀ ਗੱਲ ਛੱਡ ਦਿੱਤੀ। ਸਟੇਜਾਂ ‘ਤੇ
ਇਹ ਭੀ ਟਾਹਰਾਂ ਮਾਰਨੀਆਂ ਕਿ ਗੁਰੂ ਅਭੁੱਲ ਹੈ, ਪਰ ਖ਼ੁਦ
ਹੀ ਗੁਰੂ ਨੂੰ ਭੁਲੱਕੜ ਗਰਦਾਨਦੇ ਰਹਿਣਾ? ਜਦੋਂ ਕਿ ਅਸਲੀਅਤ ਇਹ
ਹੈ ਕਿ 21 ਤੋਂ 24 ਮਾਰਚ 1664 ਨੂੰ ਦਿੱਲੀ ਵਿਖੇ, ਅੱਠਵੇਂ ਸਤਿਗੁਰਾਂ ਨੇ
ਸਾਰਿਆਂ ਦੇ ਸਾਹਮਣੇ,
ਆਪਣਾ ਫ਼ੈਸਲਾ ਸੁਣਾ ਦਿੱਤਾ ਸੀ ਕਿ ”ਮੇਰਾ ਸਮਾਂ ਪੁੱਗ
ਗਿਆ ਹੈ, ਅੱਗੋਂ ਬਾਬਾ ਤੇਗ ਬਹਾਦਰ ਜੀ,
ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣਗੇ।” ਇਸ ਵਕਤ ਗੁਰੂ
ਪ੍ਰਵਾਰ ਹਾਜ਼ਰ ਸਨ। ਮੁਖੀ ਸਿੱਖ ਜਿਵੇਂ ਭਾਈ ਮਤੀਦਾਸ,
ਭਾਈ ਸਤੀ ਦਾਸ, ਭਾਈ ਮਨੀ ਸਿੰਘ, ਭਾਈ ਉਦਾ,
ਭਾਈ ਗੁਰਬਖਸ਼ ਆਦਿ। ਦਿੱਲੀ ਦੀਆਂ ਬੇਅੰਤ ਸੰਗਤਾਂ ਨੂੰ ਭੀ ਇਸ
ਗੱਲ ਦਾ ਚੰਗੀ ਤਰ•ਾਂ ਪਤਾ ਸੀ। ਭੁਲੇਖੇ ਦੀ ਗੁੰਜਾਇਸ਼
ਕੋਈ ਨਹੀਂ ਸੀ। ਅਫਸੋਸ ਕਿ ਗੁਰੂ ਜੀ ਨੂੰ ਭੁਲੱਕੜ
ਬਣਾ ਦਿੱਤਾ ਗਿਆ।
ਗੁਰੂ ਨਾਨਕ ਸਾਹਿਬ ਜੀ ਨੇ ਗੁਰਗੱਦੀ ਦਾ ਕੋਈ
ਭੁਲੇਖਾ ਨਹੀਂ ਰਹਿਣ ਦਿੱਤਾ। ਐਲਾਨੀਆ ਭਾਈ
ਲਹਿਣਾ ਜੀ ਨੂੰ ਆਪਣੀ ਥਾਂ ‘ਤੇ ਨਿਯੁਕਤ ਕੀਤਾ। ਫਿਰ
ਭੀ ਸ੍ਰੀ ਚੰਦ ਨੇ ਬਖੇੜਾ ਖੜਾ ਕੀਤਾ। ਗੁਰੂ ਅੰਗਦ
ਸਾਹਿਬ ਜੀ ਨੂੰ ਆਪਣਾ ਸਦਰ ਮੁਕਾਮ ਕਰਤਾਰਪੁਰ ਛੱਡ ਕੇ,
ਖਡੂਰ ਆਉਣਾ ਪਿਆ। ”ਸ੍ਰੀ ਚੰਦੀਏ” ਅੱਜ ਤਾਈਂ ਗੁਰੂ ਤੋਂ
ਬਾਗੀ ਵੇਖੇ ਜਾ ਸਕਦੇ ਹਨ। ਗੁਰੂ ਅੰਗਦ ਸਾਹਿਬ ਜੀ ਦੇ ਬੇਟੇ,
ਬਾਬਾ ਅਮਰਦਾਸ ‘ਤੇ ਬਹੁਤ ਖਫ਼ਾ ਸਨ। ਚਾਹੁੰਦੇ ਸਨ
ਗੱਦੀ ਪੁੱਤਰਾਂ ਨੂੰ ਹੀ ਮਿਲੇ। ਫਿਰ ਗੁਰੂ ਅਮਰਦਾਸ ਜੀ ਦੇ
ਪੁੱਤਰਾਂ, ਭਾਈ ਜੇਠਾ ਜੀ ਨੂੰ ਗੁਰੂ ਮੰਨਣ ਤੋਂ ਇਨਕਾਰ
ਕੀਤਾ। ਭਾਵੇਂ ਵਕਤੀ ਤੌਰ ‘ਤੇ ਲੋਕ ਲਾਜ ਕਾਰਨ ਇੱਕ
ਵਾਰੀ ਨਮਸਕਾਰ ਕਰ ਦਿੱਤੀ। ਮੋਹਰੀ (ਗੁਰੂ ਅਮਰਦਾਸ
ਦਾ ਇੱਕ ਪੁੱਤਰ) ਨੇ ਗੋਇੰਦਵਾਲ ਵਿਖੇ ਬਾਕਾਇਦਾ ਗੁਰੂ ਹੋਣ
ਦਾ ਐਲਾਨ ਕਰ ਦਿੱਤਾ ਸੀ। ਇਸ ਤਰਾਂ ਪਿਤਾ ਗੁਰੂ
ਰਾਮਦਾਸ ਜੀ ਨਾਲ ਉਨਾਂ ਦਾ ਵੱਡਾ ਬੇਟਾ,
ਪ੍ਰਿਥੀ ਚੰਦ ਗੁਰਗੱਦੀ ਖੋਹਣ ਵਾਸਤੇ ਸਦਾ ਲੜਦਾ ਰਿਹਾ।
ਉਸ ਨੇ ਗੁਰੂ ਅਰਜਨ ਸਾਹਿਬ ਨੂੰ ਭੀ ਬਹੁਤ ਮੁਸ਼ਕਲਾਂ ਵਿੱਚ
ਪਾਇਆ। ਹਾਲਾਂਕਿ ਗੱਦੀ ਦੇਣ ਦੇ ਢੰਗ ਵਿੱਚ ਕੋਈ
ਕਮੀ ਨਹੀਂ ਸੀ। ਬਸ ਬਿਲਕੁਲ ਇਸੇ ਪ੍ਰਸੰਗ ਵਿੱਚ ਜਦੋਂ
ਘਟਨਾਵਾਂ ਨੂੰ ਵਿਚਾਰਾਂਗੇ ਤਾਂ ਸਾਰੇ ਸ਼ੰਕੇ ਭੁਲੇਖੇ ਖ਼ਤਮ ਹੋ
ਜਾਣਗੇ। ਇਹ ਸਿਰਫ ਕੁੱਝ ਸਮੇਂ ਦਾ ਫ਼ਜ਼ੂਲ ਵਾਵੇਲਾ ਸੀ,
ਗੁੰਮਰਾਹ ਕਰਨ ਦਾ ਕੌਝਾ ਯਤਨ ਸੀ। ਪਰ ਗਿਆਨਵਾਨ ਸਿੱਖ
ਹੁਣ ਗੁੰਮਰਾਹ ਹੋਣ ਵਾਲੇ ਨਹੀਂ ਸਨ।
2. ”ਭਾਈ ਮੱਖਣ ਸ਼ਾਹ ਜੀ ਨੇ ਡੁਬਦੇ ਜਹਾਜ਼ ਨੂੰ ਕਿਨਾਰੇ
ਲਾਉਣ ਦੀ ਮੰਨਤ ਮੰਨੀ” | ਗੁਰੂ ਘਰ ਵਿੱਚ ਮੰਨਤਾਂ ਮੰਨਣ
ਜਾਂ ਸੁੱਖਣਾ ਦਾ ਕੋਈ ਅਸੂਲ ਪ੍ਰਵਾਨ ਨਹੀਂ ਹੈ। ਕੇਵਲ
ਅਕਾਲ ਪੁਰਖ ‘ਤੇ ਭਰੋਸਾ ਰੱਖਣਾ ਜਾਇਜ਼ ਹੈ। ਵਿਚਾਰਨ
ਵਾਲੀ ਗੱਲ ਇਹ ਭੀ ਹੈ ਕਿ ਪੰਜਾਬ ਦੇ ਨੇੜੇ-ਤੇੜੇ ਕਿਤੇ ਸਮੁੰਦਰ
ਨਹੀਂ ਲਗਦਾ। ਦਰਿਆਵਾਂ ਵਿੱਚ ਸਾਧਾਰਨ ਕਿਸ਼ਤੀਆਂ
ਚਲਦੀਆਂ ਸਨ, ਜਹਾਜ਼ ਨਹੀਂ। ਫਿਰ ਮੱਖਣ ਸ਼ਾਹ ਦਾ ਜਹਾਜ਼
ਕਿਹੜੇ ਸਮੁੰਦਰ ਵਿੱਚ ਫਸਿਆ ਸੀ? ਕੋਈ ਨਾਮ ਦੱਸਣ ਲਈ ਤਿਆਰ
ਨਹੀਂ ਹੈ।
3. ਜੇ ਮੰਨ ਲਈਏ ਕਿ ਮੱਖਣ ਸ਼ਾਹ ਜੀ ਨੇ ਅਰਦਾਸ ਕਰ ਲਈ। ਪਰ
ਉਸ ਦੇ ਡੁੱਬਦੇ ਜਹਾਜ਼ ਨੂੰ ਕਿਨਾਰੇ ਲਾਉਣ ਵਾਸਤੇ ਸਰੀਰਕ ਤੌਰ
‘ਤੇ ਗੁਰੂ ਤੇਗ ਬਹਾਦਰ ਜੀ, ਬਕਾਲੇ ਤੋਂ ਅੱਖ ਦੇ ਫੌਰ ਵਿੱਚ ਪਹੁੰਚ ਸਕਦੇ
ਹਨ? ਅਣਗਿਣਤ ਸਿੱਖ ਮੁਸ਼ਕਿਲ ਸਮੇਂ ਸਤਿਗੁਰੂ ਅੱਗੇ ਅਰਦਾਸਾਂ ਕਰਦੇ
ਸਨ। ਸਹਾਇਤਾ ਲਈ ਦੁਹਾਈ ਦਿੰਦੇ ਸਨ। ਕੀ ਸਤਿਗੁਰੂ
ਸਾਰਿਆਂ ਦੀ ਮਦਦ ਵਾਸਤੇ ਹਰ ਥਾਵੇਂ ਪਹੁੰਚ ਸਕਦੇ ਸਨ? ਇਹ
ਸੰਭਵ ਹੀ ਨਹੀਂ ਹੈ। ਅਜਿਹੀਆਂ ਹੋਰ ਭੀ ਕਈ ਕਹਾਣੀਆਂ
ਪ੍ਰਚੱਲਤ ਕੀਤੀਆਂ ਹੋਈਆਂ ਮਿਲ ਜਾਂਦੀਆਂ ਹਨ। ਜੋ ਕੇਵਲ
ਸ਼ਰਧਾ ਦਾ ਹੀ ਪ੍ਰਗਟਾਵਾ ਹਨ। ਇਸ
ਕਹਾਣੀ ਮੁਤਾਬਕ ਤਾਂ ਪੰਜ ਸੌ ਮੋਹਰਾਂ ਪ੍ਰਾਪਤ ਕਰਨ ਲਈ
ਗੁਰੂ ਤੇਗ ਬਹਾਦਰ ਜੀ ਨੂੰ ਆਪਣਾ ਜ਼ਖ਼ਮੀ ਹੋਇਆ
ਮੋਢਾ ਭੀ ਵਿਖਾਉਣਾ ਪਿਆ ਤਾਂ ਕਿ ਭਾਈ ਮੱਖਣ ਸ਼ਾਹ ਨੂੰ
ਵਿਸ਼ਵਾਸ ਆ ਜਾਵੇ। ਜੇਕਰ ਗੁਰੂ ਤੇਗ ਬਹਾਦਰ
ਆਪਣੀ ਅਗੰਮੀ ਸ਼ਕਤੀ ਦੁਆਰਾ ਮੱਖਣ ਸ਼ਾਹ
ਦਾ ਡੁਬਦਾ ਜਹਾਜ਼ ਬਚਾ ਸਕਦੇ ਹਨ, ਤਾਂ ਔਰੰਗਜ਼ੇਬ ਨੂੰ ਜੁਲਮ
ਤੋਂ ਕਿਉਂ ਨਾ ਰੋਕ ਸਕੇ? ਉਸ ਦੀ ਸੰਘੀ ਕਿਉਂ ਨਾ ਨੱਪ ਦਿੱਤੀ?
ਔਰੰਗਜ਼ੇਬ ਦਾ ਮਨ ਹੀ ਬੁਰਾਈ ਵੱਲੋਂ ਬਦਲ ਦਿੰਦੇ?
4. ਜਦੋਂ ਭਾਈ ਮੱਖਣ ਸ਼ਾਹ ਨੂੰ ਵਿਸ਼ਵਾਸ ਹੋ ਗਿਆ
ਕਿ ਇਹੀ ਅਸਲੀ ਗੁਰੂ ਹੈ ਤਦ ਉਹ ਛੱਤ ‘ਤੇ ਚੜ ਗਿਆ। ”ਗੁਰੂ ਲਾਧੋ
ਰੇ…….” ਦਾ ਹੋਕਾ ਦਿੱਤਾ। ਸੋਚਣਾ ਬਣਦਾ ਹੈ ਕਿ ਭਾਈ
ਮੱਖਣ ਸ਼ਾਹ ਨੇ ਅੰਦਰ ਵੜ ਕੇ ਇਕੱਲੇ ਨੇ ਤਸੱਲੀ ਕਰ ਲਈ ਕਿ ਐਹੋ
ਅਸਲੀ ਗੁਰੂ ਹੈ। ਪਰ ਦੂਜੇ ਸਿੱਖਾਂ ਦੀ ਕੀ ਮਜਬੂਰੀ ਸੀ ਕਿ ਇੱਕ
ਓਪਰੇ ਵਿਅਕਤੀ ਦੀ ਆਖੀ ਗੱਲ ‘ਤੇ ਬਿਨਾਂ ਪਰਖ ਤੋਂ ਯਕੀਨ
ਕਰਨ? ਮੱਖਣ ਸ਼ਾਹ ਗ਼ਲਤ ਬਿਆਨ ਭੀ ਕਰ ਸਕਦਾ ਸੀ। ਹੋ
ਸਕਦਾ ਸੀ ਕੋਈ ਪਾਖੰਡੀ ਗੁਰੂ ਲਾਲਚ ਦੇ ਕੇ ਐਵੇਂ
ਹੋਕਾ ਦੁਆ ਦਿੰਦਾ?
5. ਦਿੱਲੀ ਤੋਂ ਆਇਆ ਸਿੱਖਾਂ ਦਾ ਵੱਡਾ ਕਾਫਲਾ ਮੌਜੂਦ
ਸੀ, ਉਨਾਂ ਦੇ ਹੁੰਦਿਆਂ ਕਿਸੇ ਪਾਖੰਡੀ ਗੁਰੂ ਦੀ ਇਹ ਕਿਵੇਂ ਹਿੰਮਤ ਪੈ
ਗਈ ਕਿ ਆਪਣੇ ਆਪ ਨੂੰ ਨੌਵਾਂ ਗੁਰੂ ਐਲਾਨ ਕਰੇ? ਮੋਹਤਬਰ ਸਿੱਖ ਆ ਕੇ
ਦੱਸ ਨਹੀਂ ਸਕਦੇ ਸਨ ਕਿ ਭਾਈ ਗੁਰਸਿੱਖੋ, ਸਾਡੇ ਸਾਹਮਣੇ
ਸਾਰੀ ਗੱਲਬਾਤ ਹੋਈ ਹੈ। ਗੁਰੂ ਹਰਿ ਕ੍ਰਿਸ਼ਨ ਜੀ ਨੇ ਨੌਵੇਂ ਥਾਂ ਗੁਰੂ
ਤੇਗ ਬਹਾਦਰ ਜੀ ਨੂੰ ਚੁਣਿਆ ਹੈ। ਸ਼ੱਕ ਦੀ ਕੋਈ ਗੁੰਜਾਇਸ਼
ਨਹੀਂ ਹੈ। ਅਸੀਂ ਸਾਰੇ ਤੇ ਪ੍ਰਵਾਰ ਦੇ ਮੈਂਬਰ ਚਸ਼ਮਦੀਦ
ਗਵਾਹ ਹਾਂ।
6. ਇਸ ਕਹਾਣੀ ਮੁਤਾਬਕ ਤਾਂ ਗੁਰੂ ਹਰਿ ਕ੍ਰਿਸ਼ਨ ਜੀ ਤੋਂ
ਭੀ ਗ਼ਲਤੀ ਹੋ ਗਈ। ਉਨਾਂ ਨੇ ਅਧੂਰੀ ਗੱਲ ਕਹਿ ਕੇ ਸੰਗਤਾਂ ਨੂੰ
ਦੁਬਿਧਾ ਵਿੱਚ ਪਾ ਦਿੱਤਾ। ”ਬਾਬਾ ਬਕਾਲੇ…..” ਇਸ
ਦਾ ਮਤਲਬ ਭਾਈ ਮੱਖਣ ਸ਼ਾਹ ਸਿਆਣਾ ਨਿਕਲਿਆ। ਅੱਠਵੇਂ
ਪਾਤਿਸ਼ਾਹ ਤੋਂ ਹੋਈ ”ਗ਼ਲਤੀ” ਨੂੰ ਮੱਖਣ ਸ਼ਾਹ ਜੀ ਨੇ ਦਰੁਸਤ
ਕੀਤਾ। ਵਾਹ! ਮੇਰੀ ਕੌਮ ਦੇ ਪ੍ਰਚਾਰਕੋ ਵਾਹ!!
7. ਹੋਰ ਸਾਰੇ ਸਿੱਖ ਭੀ ਬੇ-ਇਤਬਾਰੇ ਸਾਬਤ ਹੋ ਗਏ, ਕਿਸੇ ‘ਤੇ
ਬਕਾਲਾ ਨਿਵਾਸੀਆਂ ਨੇ ਯਕੀਨ ਨਾ ਕੀਤਾ। ਬਾਈ
ਗੁਰੂ ਆਪੋ-ਆਪਣੀ ਥਾਵੇਂ ਗੱਦੀਆਂ ਲਾ ਕੇ ਬੈਠੇ ਰਹੇ। ਭਾਈ
ਮਤੀ ਦਾਸ, ਭਾਈ ਸਤੀ ਦਾਸ ਆਦਿ ਦੀ ਗੱਲ ਕਿਸੇ
ਨਾ ਸੁਣੀ। ਮੱਖਣ ਸ਼ਾਹ ਦਾ ਆਖਿਆ, ”ਗੁਰੂ ਲਾਧੋ ਰੇ”
ਸਾਰਿਆਂ ਝਟਪਟ ਪਰਵਾਨ ਕਰ ਲਿਆ? ਕੀ ਇਸ ਨੂੰ ਇਤਿਹਾਸ ਮੰਨ
ਲਈਏ?
8. ਗੁਰੂ ਤੇਗ ਬਹਾਦਰ ਆਸਾਮ-ਬੰਗਾਲ ਦੇ ਧਰਮ ਪ੍ਰਚਾਰ ਦੌਰੇ
‘ਤੇ ਇਕੱਲੇ ਨਹੀਂ ਸਨ। ਉਨਾਂ ਨਾਲ ਪ੍ਰਵਾਰ ਸੀ,
ਗੁਰਸਿੱਖਾਂ ਦਾ ਵੱਡਾ ਕਾਫਲਾ ਸੀ। ਉਨਾਂ ਵਿੱਚੋਂ ਕਿਸੇ ਨੇ
ਨਾ ਦੱਸਿਆ ਕਿ ਐਹ ਜੋ ਬਾਈ ਮੰਜੀਦਾਰ ਹਨ, ਇਹ
ਪਾਖੰਡੀ ਸਾਧ ਹਨ। ਇਨਾਂ ਵਿੱਚੋਂ ਗੁਰੂ ਕੋਈ ਨਹੀਂ ਹੈ। ਗੁਰੂ ਤੇਗ
ਬਹਾਦਰ ਜੀ ਨੂੰ ਗੁਰੂ ਥਾਪਿਆ ਗਿਆ ਹੈ। ਅਸਲ ਗੱਲ ਦਾ ਜ਼ਿਕਰ
ਉੱਤੇ ਆ ਚੁੱਕਿਆ ਹੈ ਕਿ ਲੱਭਣ ਦੀ ਲੋੜ ਤਾਂ ਪੈਂਦੀ ਜੇਕਰ ਗੁਰੂ
ਗੁਆਚਿਆ ਹੁੰਦਾ। ਭੌਰੇ ਵਿੱਚ ਲੁਕਿਆ ਹੁੰਦਾ। ਉਹ ਤਾਂ ਕਥਿਤ ਭੌਰੇ ਵਿੱਚ
ਵੜ ਕੇ ਵਕਤ ਅਤੇ ਸਰੀਰ ਦਾ ਨਾਸ਼ ਮਾਰਨ ਦੀ ਥਾਵੇਂ
ਮਨੁੱਖਤਾ ਦੀ ਸੇਵਾ ਲਈ ਦੂਰ ਪੂਰਬ ਦੇ ਦੌਰੇ ‘ਤੇ ਸਨ, ਸਬੂਤ ਮੌਜੂਦ
ਹਨ। ਜਦੋਂ ਇਹ ਇੱਕੋ-ਇੱਕ ਚਾਬੀ ਹੱਥ ਵਿੱਚ ਆ ਜਾਵੇ ਕਿ ਗੁਰੂ ਤੇਗ
ਬਹਾਦਰ ਜੀ ਨੇ ਛੱਬੀ ਸਾਲ ਤਾਂ ਕੀ ਆਪਣੇ ਜੀਵਨ
ਦੀ ਇੱਕ ਘੜੀ ਭੀ ਅਜਾਈਂ ਨਹੀਂ ਗੁਆਈ। ਉਹ ਮਨੁੱਖਤਾ ਦੇ
ਕਲਿਆਣ ਲਈ ਦਿਨ-ਰਾਤ ਯਤਨਸ਼ੀਲ ਰਹਿੰਦੇ ਸਨ। ਫਿਰ
”ਬਾਬਾ ਬਕਾਲੇ” ਵਾਲੀ ਅਧੂਰੀ ਪੰਕਤੀ ਗੁਰੂ ਹਰਿ ਕ੍ਰਿਸ਼ਨ
ਜੀ ਤੋਂ ਅਖਵਾ ਕੇ, ਉਨਾਂ ਨੂੰ ਭੁੱਲਾਂ ਕਰਨ
ਵਾਲਾ ਨਹੀਂ ਬਣਾਉਣਾ ਪਵੇਗਾ। ਫਿਰ ਨਾਲ
ਦਿੱਲੀ ਗਈ ਸੰਗਤ ਨੂੰ ਭੀ ਬੇ-
ਇਤਬਾਰੀ ਨਹੀਂ ਬਣਾਉਣਾ ਪਵੇਗਾ। ਫਿਰ ਮੱਖਣ ਸ਼ਾਹ
ਦੀ ਅਰਦਾਸ ਤੇ ਮੋਹਰਾਂ ਰੱਖ ਕੇ ਗੁਰੂ ਦੀ ਪਰਖ ਕਰਨ
ਦੀ ਕੁਰੱਖ਼ਤ ਬੀਮਾਰੀ ਭੀ ਗਲੋਂ ਲੱਥ ਜਾਵੇਗੀ। ਭਾਈ
ਮੱਖਣ ਸ਼ਾਹ ਦਾ ਜਹਾਜ਼ ਭੀ ਡੁੱਬਣੋਂ ਬਚ ਜਾਵੇਗਾ। ਗੁਰੂ ਤੇਗ
ਬਹਾਦਰ ਜੀ ਦੇ ਮੋਢਿਆਂ ‘ਤੇ ਜ਼ਖ਼ਮ ਭੀ ਨਹੀਂ ਹੋਣਗੇ। ਗੁਰੂ ਜੀ ਨੂੰ
ਆਪਣੇ ਵਾਲੀਆਂ ਪੰਜ ਸੌ ਮੋਹਰਾਂ ਦੀ ਮੰਗ
ਭੀ ਨਹੀਂ ਕਰਨੀ ਪਵੇਗੀ। ਸਿਰਫ ਉਨਾਂ ਸਬੂਤਾਂ ਨੂੰ ਗਹਿਰਾਈ
ਨਾਲ ਪੜ-ਵਿਚਾਰ ਲਈਏ, ਜਿਥੋਂ ਇਹ ਨਿਸ਼ਚਾ ਬਝਦਾ ਹੈ
ਕਿ ਗੁਰਬਾਣੀ ਦੀ ਵਿਚਾਰਧਾਰਾ ਤੋਂ ਵਿਰੁੱਧ ਜਾ ਕੇ ਗੁਰੂ ਤੇਗ
ਬਹਾਦਰ ਜੀ ਨੂੰ ਭਗਤੀ ਤਪੱਸਿਆ ਕਰਨ ਦੀ ਕੋਈ ਜ਼ਰੂਰਤ
ਹੀ ਨਹੀਂ ਸੀ।
ਉਹ ਸੁਲੱਖਣੀ ਘੜੀ ਆ ਗਈ ਜਦੋਂ ਗੁਰੂ ਤੇਗ ਬਹਾਦਰ ਸਾਹਿਬ
ਜੀ ਨੂੰ ਗੁਰਗੱਦੀ ‘ਤੇ ਬਿਰਾਜਮਾਨ ਹੋਏ ਵੇਖਣ ਲਈ, ਉਪਦੇਸ਼ ਸੁਣਨ
ਲਈ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਆਣ ਪਹੁੰਚੀਆਂ। 11
ਅਗਸਤ, 1664 ਵਾਲੇ ਦਿਨ, ਬਕਾਲਾ ਵਿਖੇ ਗੁਰੂ ਤੇਗ ਬਹਾਦਰ
ਜੀ ਨੂੰ ਸਾਰਿਆਂ ਨੇ ਬਿਨਾਂ ਸ਼ੰਕਾਂ ਗੁਰੂ ਸਵੀਕਾਰ ਕੀਤਾ,
ਨਮਸ਼ਕਾਰਾਂ ਕੀਤੀਆਂ, ਆਦੇਸ਼ ਪ੍ਰਾਪਤ ਕੀਤੇ। ਬਸ
ਗਿਣਤੀ ਦੇ ਈਰਖਾਲੂ ਵਿਅਕਤੀ ਸਨ ਜੋ ਔਰੰਗਜ਼ੇਬ ਤੋਂ
ਭਾਰੀ ਰਕਮਾਂ ਲੈ ਕੇ ਗੁਰੂ ਨਾਨਕ ਸਾਹਿਬ ਵੱਲੋਂ ਸ਼ੁਰੂ ਕੀਤੇ ਹੋਏ
ਇਨਕਲਾਬ ਨੂੰ ਫ਼ੇਲ ਕਰਨਾ ਚਾਹੁੰਦੇ ਸਨ। ਇਨਾਂ ਵਿੱਚੋਂ ਪ੍ਰਮੁੱਖ
ਸੀ ਧੀਰ ਮੱਲ। ਇਹ ਗੁਰੂ ਹਰਿ ਗੋਬਿੰਦ ਸਾਹਿਬ ਦੇ ਬੇਟੇ
ਗੁਰਦਿੱਤਾ ਜੀ ਦਾ ਪੁੱਤਰ ਸੀ। ਇਸ ਦਾ ਜਨਮ 1627 ਵਿੱਚ
ਹੋਇਆ ਸੀ। ਜਦੋਂ ਗੁਰੂ ਹਰਿ ਰਾਇ ਜੀ ਨੂੰ
ਗੁਰਗੱਦੀ ਦੀ ਸੇਵਾ ਮਿਲੀ, ਉਸ ਵਕਤ ਭੀ ਇਸ ਨੇ ਡੱਟ ਕੇ ਵਿਰੋਧ
ਕੀਤਾ। ਬਰਾਬਰ ਆਪਣੇ ਗੁਰੂ ਹੋਣ ਦਾ ਐਲਾਨ
ਕਰਵਾ ਦਿੱਤਾ। ਆਪਣੇ ਵੱਲੋਂ ਮਸੰਦ ਭੀ ਨਿਯੁਕਤ ਕੀਤੇ। ਔਰੰਗਜ਼ੇਬ ਤੋਂ
ਆਦੇਸ਼ ਪ੍ਰਾਪਤ ਕਰ ਕੇ ਇਸ ਨੇ ਆਪਣੇ ਬਦਮਾਸ਼ ਟੋਲੇ ਤੋਂ 9 ਅਕਤੂਬਰ
1664 ਨੂੰ ਗੁਰੂ ਤੇਗ ਬਹਾਦਰ ਸਾਹਿਬ ‘ਤੇ
ਹਮਲਾ ਕਰਵਾ ਦਿੱਤਾ। ਗੋਲੀ ਚੱਲੀ, ਸਾਮਾਨ ਲੁੱਟਿਆ
ਗਿਆ ਪਰ ਖ਼ੁਸ਼ਕਿਸਮਤੀ ਨੂੰ ਗੁਰੂ ਤੇਗ ਬਹਾਦਰ ਜੀ ਬਚ ਗਏ। ਇੱਕ ਹੱਥ
ਲਿਖਤ ਬੀੜ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਇਹ
ਕਰਤਾਰਪੁਰ ਨੂੰ ਨੱਸ ਗਿਆ। ਭਾਈ ਮੱਖਣ ਸ਼ਾਹ ਦੀ ਅਗਵਾਈ
ਵਿੱਚ, ਸਿੱਖਾਂ ਦਾ ਇੱਕ ਤਕੜਾ ਜੱਥਾ ਇਸ ਦੇ ਡੇਰੇ ‘ਤੇ ਜਾ ਪਿਆ।
ਚੰਗੀ ਗਿੱਦੜ ਕੁੱਟ ਇਨਾਂ ਨੂੰ ਪਈ ਪਰ ਇਹ ਗੁਰੂ ਤੇਗ ਬਹਾਦਰ
ਜੀ ਦੇ ਚਰਨਾਂ ‘ਤੇ ਡਿੱਗ ਕੇ ਮੁਆਫ਼ੀ ਮੰਗ ਕੇ ਬਕਾਲਾ ਛੱਡ ਗਏ।
ਸਿੱਖਾਂ ਨੇ ਗੁਰੂ ਜੀ ਦੁਆਲੇ ਪਹਿਰਾ ਸਖ਼ਤ ਕਰ ਦਿੱਤਾ।
ਛੇਤੀ ਹੀ ਵਹੀਰ ਅਤੇ ਪ੍ਰਵਾਰ ਸਮੇਤ ਨੌਵੇਂ ਗੁਰੂ ਜੀ ਕੀਰਤਪੁਰ
ਚਲੇ ਗਏ।
ਲੰਮੇਂ ਸਮੇਂ ਦੀ ਉਡੀਕ ਤੋਂ ਮਗਰੋਂ ਔਰੰਗਜ਼ੇਬ ਨੇ ਧੀਰ ਮੱਲ, ਉਸ ਦੇ ਪੁੱਤਰ
ਰਾਮ ਚੰਦ ਅਤੇ ਸੀਹੇਂ ਮਸੰਦ ਨੂੰ ਦਿੱਲੀ ਸੱਦ ਲਿਆ। ਦਿੱਤਾ ਗਿਆ
”ਕੰਮ” ਨਾ ਕਰਨ ਲਈ ਜਵਾਬ ਤਲਬੀ ਕੀਤੀ। ਤਸੱਲੀ ਬਖ਼ਸ਼
ਜਵਾਬ ਨਾ ਮਿਲਣ ਕਾਰਨ ਇਨਾਂ ਤਿੰਨਾਂ ਨੂੰ ਰਣਥੰਬੋਰ ਦੇ ਕਿਲੇ
ਵਿੱਚ ਕੈਦ ਕਰਵਾ ਦਿੱਤਾ।
ਇੱਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮੇਂ ਦੀ ਨਜ਼ਾਕਤ
ਪਛਾਣਦਿਆਂ ਮਾਖੋਵਾਲ ਦੀ ਜ਼ਮੀਨ
ਚੰਪਾ ਰਾਣੀ (ਵਿਧਵਾ ਰਾਜਾ ਦੀਪ ਚੰਦ) ਤੋਂ ਖ਼ਰੀਦ ਕੇ
ਆਨੰਦਪੁਰ ਦੀ ਨੀਂਹ ਰੱਖ ਦਿੱਤੀ।
ਗੁਰਸਿੱਖਾਂ ਦੀ ਯੋਗਤਾ ਮੁਤਾਬਕ ਸੇਵਾ ਲਾ ਦਿੱਤੀ ਤੇ ਖ਼ੁਦ
ਧਰਮ ਪ੍ਰਚਾਰ ਵਹੀਰ ਨਾਲ ਲੈ ਕੇ ਮਾਲਵੇ ਵੱਲ ਨਿਕਲ ਤੁਰੇ। ਅੱਜ
ਦੇ ਹਰਿਆਣੇ ਵਿੱਚ ਧਮਧਾਣ (ਜੀਂਦ ਜ਼ਿਲਾ) ਦੇ ਸਥਾਨ ‘ਤੇ ਸਤਿਗੁਰੂ
ਜੀ ਠਹਿਰੇ ਹੋਏ ਸਨ। ਲਗਪਗ ਤੀਹ ਹਜ਼ਾਰ ਸਿੱਖ ਆ ਜੁੜਿਆ।
ਔਰੰਗਜ਼ੇਬ ਦੇ ਹੁਕਮ ਦੁਆਰਾ ਫ਼ੌਜੀ ਕਮਾਂਡਰ ਆਲਮ ਖ਼ਾਂ ਰੋਹੇਲੇ ਨੇ
ਇਸ ਸਥਾਨ ਤੋਂ ਸਤਿਗੁਰੂ ਜੀ ਨੂੰ ਪਹਿਲੀਵਾਰ ਗ੍ਰਿਫ਼ਤਾਰ
ਕੀਤਾ। ਇਹ ਘਟਨਾ 08-11-1665 ਦੀ ਹੈ। ਦਿੱਲੀ ਵਿਖੇ ਦੋ
ਮਹੀਨੇ ਤੋਂ ਵੱਧ ਸਮਾਂ ਕੈਦ ਰੱਖ ਕੇ ਰਾਜਾ ਜੈ ਸਿੰਘ ਦੇ ਵਿੱਚ ਪੈਣ ‘ਤੇ
ਰਿਹਾਅ ਕਰ ਦਿੱਤੇ ਗਏ। ਇਹ ਧਿਆਨ ਰਹੇ ਕਿ ਭੌਰੇ ਵਿੱਚ ਵੜ ਕੇ ਤਪੱਸਿਆ
ਕਰਨ ਵਾਲੇ ਕਿਸੇ ਸਾਧ ਤੋਂ ਔਰੰਗਜ਼ੇਬ ਨੂੰ ਕੋਈ ਖ਼ਤਰਾ ਨਹੀਂ ਸੀ।
ਭਾਵੇਂ ਸਾਰੀ ਉਮਰ ਭੌਰੇ ਵਿੱਚ ਬੈਠਾ ਰਹਿੰਦਾ ਪਰ ਔਰੰਗਜ਼ੇਬ ਗੁਰੂ
ਜੀ ਦੇ ਕ੍ਰਾਂਤੀਕਾਰੀ ਵਿਚਾਰਾਂ ਤੋਂ ਜਾਣੂ ਸੀ।
ਲੋਕਾਂ ਦੀਆਂ ਭੀੜਾਂ ਗੁਰੂ ਜੀ ਨੂੰ ਸੁਣਨ ਆਉਂਦੀਆਂ ਸਨ। ਗੁਰੂ
ਜੀ ਰਾਜਸੀ ਜ਼ੁਲਮਾਂ ਵਿਰੁੱਧ ਖੁੱਲ ਕੇ ਬੋਲਦੇ ਸਨ।
ਪਾਖੰਡੀ ਧਰਮੀਆਂ ਨੂੰ ਫਿਟਕਾਰਾਂ ਪਾਉਂਦੇ ਸਨ। ਲੋਕਾਂ ਨੂੰ
ਤਕੜੇ ਹੋ ਕੇ ਜ਼ਦਾ ਮੁਕਾਬਲਾ ਕਰਨ ਲਈ..
posted by :
kuldeep singh
No comments:
Post a Comment