Tuesday, March 3, 2015

॥ਵੀਰਰਸ ਅਤੇ ਸਿੱਖ॥



ਅੱਜ ਕੁਝ ਦਸਮ ਗ੍ਰੰਥ ਦੇ ਹਿਮਾਇਤੀਆ ਨੇ ਸ਼ੋਸਲ ਮੀਡੀਏ ਤੇ ਇਹ ਦਾਵਾ ਕੀਤਾ ਹੈ ਕਿ ਜੇ ਸਿੱਖ ਦਸਮ ਗ੍ਰੰਥ ਨਾਲੋ ਟੁਟ ਗਏ ਤਾ ਵੀਰਸਰ ਤੋ ਸੱਖਣੇ ਹੋ ਜਾਣਗੇ
     ਜਦੋ ਮੈ ਇਸ ਵੀਚਾਰ ਨੂੰ ਸੁਣ ਅਤੇ ਪੜ੍ਹ ਰਹਿਆ ਸੀ ਤਾ ਸੋਚ ਰਹਿਆ ਸੀ ਦਸਮ ਗ੍ਰੰਥ (ਜੇ ਮੰਨ ਲਿਆ ਜਾਵੈ )ਗੁਰੂ ਗੋਬਿੰਦ ਸਿੰਘ ਜੀ ਸਮੇ ਹੋਂਦ ਵਿਚ ਆਇਆ ਤਾਂ ਸੋਚਣ ਵਾਲੀਆ ਗਲਾਂ ਹਨ
1.ਸੰਤ ਅਤੇ ਸਿਪਾਹੀ ਦਾ ਦਾਵਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਝੂਠਾ ਸੀ?
2.ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਸਿੱਖਾ ਨੇ ਚਾਰ ਜੰਗ ਲੜੇ ਉਸ ਸਮੇਂ ਵੀਰ ਰਸ ਕਿਥੋ ਆਇਆ?
3.ਕੀ ਬੀਰ ਰਸ ਦਾ ਮਤਲਵ ਮੈਦਾਨੇ ਜੰਗ ਵਿਚ ਲੜਨ ਨਾਲ ਹੀ ਸਬੰਧ ਹੈ?
5.ਗੁਰੂ ਅਰਜਨ ਸਾਹਿਬ ਜੀ ਤੱਤੀ ਤਵੀ ਤੇ ਬੈਠੇ ਗਰਮ ਰੇਤਾ ਸੀਸ ਤੇ ਪਵਾਇਆ ਕੀ ਉਹ ਬੀਰ ਰਸ ਤੋ ਸਖਣੇ ਸਨ?
6.ਗੁਰੂ ਨਾਨਕ ਸਾਹਿਬ ਜੀ ਨੇ ਚਾਰ ਉਦਾਸੀਆ ਸਮੇਂ ਲਗਭਗ 33000ਮੀਲ ਸਫਰ ਕੀਤਾ ਕਿਤੇ ਉਹਨਾ ਦਾ ਸਾਹਮਣਾ ਰਾਖਸ਼ਾ ਨਾਲ, ਕਿਤੇ ਡਾਕੂਆ ਨਾਲ ,ਕਿਤੇ ਮਾਨਵਖਾਣੇ ਆਦੀ ਮਾਨਵਾ ਨਾਲ, ਕਿਤੇ ਜੰਗਲੀ ਜਾਨਵਰਾ ਨਾਲ, ਹੋਣਾ ਸਹਿਜ ਗਲ ਹੈ ਉਹਨਾਂ ਨੇ ਬਿਨਾਂ ਬੀਰ ਰਸ ਤੋ ਇਹਨਾਂ ਔਕੜਾ ਦਾ ਸਾਹਮਣਾ ਕਿਵੇ ਕੀਤਾ?
!. ਬਾਬਰ ਨੂੰ ਜਾਬਰ ਕਹਿਣਾ,ਹਿਮਾਯੁ ਨੂੰ ਜਬਾਬ ਦੇਣਾ ਪਾ2,ਗੁਰੂ ਅਮਰਦਾਸ ਜੀ ਦਾ ਅਕਬਰ ਨੂੰ ਕਹਿਣਾ ਪਹਿਲਾ ਪੰਗਤ ਫੇਰ ਸੰਗਤ ਵੀਰਰਸ ਨਹੀ, ਗੁਰੂ ਅਰਜਨ ਦੇਵ ਜੀ ਦੀ ਸਹਾਦਤ ,ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆ ਜੰਗਾ ਅਕਾਲ ਤਖਤ ਦੀ ਰਚਨਾ,ਗੁਰੂ ਹਰਿਰਾਇ ਸਾਹਿਬ ਜੀ ਦਾ 2200 ਘੋੜਾ ਸਵਾਰ ਸੈਨਾ ਰਖਣਾ,ਗੁਰੂ ਹਰਿ ਕਿਸ਼ਨ ਸਾਹਿਬ ਜੀ ਦਾ ਔਰਗਜੇਬ ਨੂੰ ਮਿਲਣ ਤੋ ਇਨਕਾਰ ਕਰਨਾ , ਗੁਰੂ ਤੇਗਬਹਾਦਰ ਸਾਹਿਬ ਜੀ ਦਾ ਮੈਦਾਨੇ ਜੰਗ ਵਿਚ ਜੋਸ਼ ਨਾਲ ਤੇਗ ਬਹੁਣਾ ਤੇ ਤਿਆਗ ਮਲ ਤੋਂ ਤੇਗਬਹਾਦਰ ਬਣਨਾ ਇਹ ਸਭ ਵੀਰ ਰਸ ਨਹੀ ਤਾ ਹੋਰ ਕੀ ਹੈ
7. ਭਾਈ ਤਾਰੂ ਪੋਪਟ ਜਿਸ ਨੇ ਬਾਬਰ ਦੇ ਹੁਕਮਾ ਦੀ ਪਰਵਾਹ ਨਹੀ ਕੀਤੀ ਲੋਕਾ ਨੂੰ ਬਲ੍ਹਦੀ ਅੱਗ ਵਿਚੋ ਕੱਢਣਾ?
8. ਭਾਈ ਨਾਨੂੰ ,ਸੰਗੋ ਸ਼ਾਹ, ਭੱਟ ਭਿਖੇ  ਦੀ ਸ਼ਹਾਦਤ ਪੀਰ ਬੁੱਧੂ ਸ਼ਾਹ ਦੇ ਬੇਟਿਆ ਦੀ ਸ਼ਹਾਦਤ,
ਗਨੀ ਖਾਂ, ਮਨੀ ਖਾਂ ,ਨਿਹੰਗ ਖਾਂ ਕੋਲ ਵੀਰਤਾ ਕਿਥੋ ਆਈ ?
ਬਿਧੀ ਚੰਦ ਦੀ ਬਹਾਦਰੀ ਨੂੰ ਕੋਣ ਭੂਲਾ ਸਕਦਾ ਹੈ?
9. ਅਗ੍ਰੇਜਾ ਨੇ ਸਾਰੀ ਦੁਨੀਆ ਜਿਤੀ ਉਹਨਾ ਕੋਲ ਵੀਰ ਰਸ  ਕਿਥੋਂ ਆਇਆ ਉਹਨਾਂ ਕਿਹੜਾ ਦਸਮ ਗ੍ਰੰਥ ਪੜਿਆ ਸੀ?
10. ਮੁਗਲ. ਪਠਾਣ. ਮਰਹੱਠੇ. ਰਾਜਪੂਤ ਬਹਦੁਰ ਕੋਮਾ ਹਨ ਇਹਨਾ ਕਿਹੜਾ ਦਸਮ ਗ੍ਰੰਥ ਪੜਿਆ ਸੀ?
11.ਔਰੰਗਜੇਬ, ਅਕਬਰ ,ਬਾਬਰ ਨੇ ਵੀਰਰਸ ਕਿਥੋਂ ਲਿਆ ਸੀ?
#.ਨੈਪੋਨਿਆਨ ,ਸ਼ਿਕਦਰ, ਹਿਟਲਰ ,ਚਗੈਜਖਾਂ ,ਇਹ ਬਹਾਦੁਰ ਕਿਵੇ ਬਣੇ?
       *ਗੁਰੂ ਗ੍ਰੰਥ ਸਾਹਿਬ ਜੀ ਪੂਰਣ ਗੁਰੂ ਹਨ ਜੇ ਉਹ ਸਿੱਖਾ ਨੂੰ ਵੀਰਰਸ ਨਹੀ ਦੇ ਸਕਦੇ ਫੇਰ ਉਹ ਪੂਰਣ ਕਿਵੇ ਹੋਇ?
ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਕੋਈ ਗ੍ਰੰਥ ਨਹੀ ਕੀ ਉਹਨਾਂ ਦਾ ਜੀਵਨ ਇਤਿਹਾਸ , ਪਾ 5ਦੀ ਸ਼ਹਾਦਤ, ਪਾ9 ਦੀ ਸ਼ਹਾਦਤ, ਸਾਨੂੰ ਅਣਖ ਗੈਰਤ ਤੇ ਵੀਰਤਾ ਨਾਲ ਜਿਉਣਾ ਨਹੀ ਸਖੋਉਦੀ ?
#. ਭਾਈ ਮਤੀਦਾਸ ਜੀ ,ਸਤੀਦਾਸ ਜੀ ,ਭਾਈ ਦਿਆਲਾ ਜੀ, ਦੀ ਸ਼ਹਾਦਤ ਗੁਰੂ ਤੇ ਗੁਰੂ ਸਿਧਾਤਾ ਤੋ ਆਪਾ ਵਾਰਣਾ ਲਈ ਮਜਬੂਰ ਨਹੀ ਕਰਦੀ
    ਗੁਰੂ ਗ੍ਰੰਥ ਸਾਹਿਬ ਜੀ ਦੇ ਅਨੇਕਾ ਸ਼ਬਦ ਸਾਨੂੰ ਅਣਖ ਗੈਰਤ ਨਾਲ ਜਿਉਣਾ ਸਖੋਉਦੇ ਹਨ
  ॥ਜੇ ਜੀਵੈ ਪਤੁ ਲਥੀ ਜਾਇ
 ਸਭ ਹਰਾਮ ਜੇਤਾ ਕਿਛੁ ਖਾਇ॥
ਜਉ ਤਉ ਪ੍ਰੇਮ ਖੇਲਣ ਕਾ ਚਾਉ...
ਅਖੀਰ ਵਿਚ ਮੈ ਇਹ ਹੀ ਕਹਾਗਾ
(ਜਿਨਾ ਨਾਉ ਸੋਹਾਗਣੀ ਤਿਨਾ ਝਾਕ ਨ ਹੋਰ॥)ਪੰ-1384
      ਸੰਦੀਪ ਸਿੰਘ ਕਾਫ਼ਰ


No comments: