ਇੱਕ ਪਾਰਕ ਵਿੱਚ ਦੋ ਬਜੁਰਗ ਗੱਲਾ ਕਰ ਰਹੇ ਸਨ ......
ਪਹਿਲਾ :ਮੇਰੀ ਇੱਕ ਪੋਤਰੀ ਹੈ, ਵਿਆਹ ਕਰਨ ਦੇ ਕਾਬਲ ਹੋ ਗਈ ਹੈ BE ਕੀਤਾ ਹੈ, ਨੌਕਰੀ ਕਰਦੀ ਹੈ,ਕੱਦ-5"2 ਇੰਚ ਹੈ ਸੁੰਦਰ ਪੜੀ ਲਿਖੀ ਹੈ ਕੋਈ ਮੁੰਡਾ ਹੋਇਆ ਦੱਸੀ?
ਪਹਿਲਾ :ਮੇਰੀ ਇੱਕ ਪੋਤਰੀ ਹੈ, ਵਿਆਹ ਕਰਨ ਦੇ ਕਾਬਲ ਹੋ ਗਈ ਹੈ BE ਕੀਤਾ ਹੈ, ਨੌਕਰੀ ਕਰਦੀ ਹੈ,ਕੱਦ-5"2 ਇੰਚ ਹੈ ਸੁੰਦਰ ਪੜੀ ਲਿਖੀ ਹੈ ਕੋਈ ਮੁੰਡਾ ਹੋਇਆ ਦੱਸੀ?
ਦੁਸਰਾ: ਤੇਰੀ ਪੋਤਰੀ ਨੂੰ ਕਿਸ ਤਰ੍ਹਾਂ ਦਾ ਪਰਿਵਾਰ ਚਾਹੀਦਾ?
ਪਹਿਲਾ: ਕੁਝ ਖਾਸ ਨੀ ਬਸ ਮੁੰਡਾ ਨੇ ME/M.TECH ਕੀਤਾ ਹੋਵੇ,ਆਪਣਾ ਘਰ ਹੋਵੇ, ਕਾਰ ਹੋਵੇ, ਏ ਸੀ, ਹੋਵੇ ਵਧੀਆ ਨੌਕਰੀ ਹੋਵੇ ਚੰਗੀ ਤਨਖਾਹ ਲੈਦਾ ਹੋਵੇ, ਕੋਈ ਲੱਖ ਰੁਪਏ ਤੱਕ ਹੋ,,
ਦੂਸਰਾ :ਹੋਰ ਕੁਝ?
ਪਹਿਲਾਂ : ਹਾ ਸਭ ਤੋ ਜਰੂਰੀ ਗੱਲ ,,ਕੁੜੀ ਕਹਿੰਦੀ ਮੁੰਡਾ ਕੱਲਾ ਹੋਵੇ, ਮਾ ਬਾਪ, ਭੈਣ ਭਰਾ ਨਹੀ ਚਾਹੀਦੇ ਅੈਵੇ ਕਲੇਸ਼ ਰਹਿੰਦਾ ਘਰ ਲੜਾਈ ਝਗੜੇ ਹੁੰਦੇ।
ਦੁਸਰੇ ਬਜ਼ੁਰਗ ਦੀਆ ਅੱਖਾਂ ਭਰ ਆਈਆਂ ਅੱਥਰੂ ਪੂੰਝ ਦੇ ਹੋਏ ਬੋਲਿਆ -ਮੇਰੇ ਇੱਕ ਦੋਸਤ ਦਾ ਪੋਤਰਾ ਹੈ ਉਸ ਦੇ ਭੈਣ ਭਰਾ ਨਹੀ ਹਨ ਕੱਲਾ ਕੱਲਾ ਹੈ ਮਾ ਪਿਉ ਦੀ ਦੁਰਘਟਨਾ ਵਿੱਚ ਮੌਤ ਹੋ ਗਈ ਸੀ,ਚੰਗੀ ਨੌਕਰੀ ਹੈ ਕਾਰ ਕੋਠੀ ਸਬ ਕੁੱਝ ਹੈ, ਸਵਾ ਲੱਖ ਤਨਖਾਹ ਹੈ ਕੁੜੀ ਰਾਜ ਕਰੂਗੀ......
ਪਹਿਲਾ: "ਕਰਵਾਉ ਰਿਸ਼ਤਾ ਫੇਰ" ਬਜੁਰਗ ਖੁੱਸ਼ੀ ਨਾਲ ਬੋਲਿਆ .
ਦੁਸਰਾ : ਪਰ ਮੁੰਡੇ ਦੀ ਵੀ ਇਹੋ ਸ਼ਰਤ ਹੈ ਕਿ ਕੁੜੀ ਦੇ ਭੈਣ ਭਰਾ ਮਾ ਬਾਪ ਕੋਈ ਰਿਸ਼ਤੇਦਾਰ ਨਾ ਹੋਵੇ '
ਫਿਰ ਕਿਹਾ ਜੇ ਤੁਹਾਡਾ ਸਾਰਾ ਪਰਿਵਾਰ ਆਤਮਹੱਤਿਆ ਕਰ ਲਵੇ ਤਾਂ ਗੱਲ ਬਣ ਸਕਦੀ,ਤੁਹਾਡੀ ਪੋਤਰੀ ਰਾਜ ਕਰੂ ਇਸ ਘਰ......
ਫਿਰ ਕਿਹਾ ਜੇ ਤੁਹਾਡਾ ਸਾਰਾ ਪਰਿਵਾਰ ਆਤਮਹੱਤਿਆ ਕਰ ਲਵੇ ਤਾਂ ਗੱਲ ਬਣ ਸਕਦੀ,ਤੁਹਾਡੀ ਪੋਤਰੀ ਰਾਜ ਕਰੂ ਇਸ ਘਰ......
ਪਹਿਲੇ ਵਾਲਾ: ਇਹ ਕੀ ਬਕਵਾਸ ਕਰ ਰਿਹਾ ਕੱਲ ਨੂੰ ਉਹਨਾਂ ਦੀਆਂ ਖੁਸ਼ੀਆਂ ਵਿਚ ਤੇ ਦੁੱਖਾ ਵਿਚ ਕੌਣ ਸਾਥ ਦੇਵੇਗਾ ਕੌਣ ਕੋਲ ਹੋਵੇਗਾ ਉਹਨਾਂ ਦੇ?
ਦੁਸਰਾ : ਵਾਹ ਮੇਰੇ ਮਿੱਤਰਾਂ, ਖੁਦ ਦਾ ਪਰਿਵਾਰ, ਪਰਿਵਾਰ ਹੈ ਤੇ ਦੁਸਰੇ ਦਾ ਕੁਝ ਨਹੀਂ,,,, ਮੇਰੇ ਦੋਸਤ ਆਪਣੇ ਬੱਚਿਆਂ ਨੂੰ ਪਰਿਵਾਰ ਦੀ ਮਹੱਤਵ ਸਮਝਾ, ਘਰ ਦੇ ਵੱਡੇ, ਘਰ ਦੇ ਛੋਟੇ ਸਾਰੇ ਸਾਡੇ ਲਈ ਜਰੂਰੀ ਹੁੰਦੇ ਹਨ ਨਹੀ ਤਾਂ ਇਨਸਾਨ ਖੁਸ਼ੀਆ ਦਾ ਤੇ ਦੁੱਖਾ ਦਾ ਮਹੱਤਵ ਭੁੱਲ ਜਾਣਗੇ, ਜਿੰਦਗੀ ਬੇਕਾਰ ਹੋ ਜਾਵੇਗੀ ......
ਪਹਿਲੇ ਵਾਲਾ ਬਜੁਰਗ ਬਹੁਤ ਸ਼ਰਮਿੰਦਗੀ ਦੇ ਕਾਰਣ ਕੁਝ ਬੋਲ ਨਹੀਂ ਸਕਿਆ ।
ਦੋਸਤੋ ਪਰਿਵਾਰ ਹੈ ਤਾਂ ਜੀਵਨ ਵਿੱਚ ਹਰ ਖੁਸ਼ੀ ਹੈ, ਜੇ ਪਰਿਵਾਰ ਨਹੀ ਤਾਂ ਖੁਸ਼ੀਆ ਦੀ ਕੋਈ ਕੀਮਤ ਨਹੀਂ, ਪਰਿਵਾਰ ਬਿਨਾ ਖੁਸ਼ੀਆ ਫਿਕੀਆ ਲੱਗਦੀਆ ਜਦੋ ਕੋਈ ਖੁਸ਼ੀ ਵੰਡਣ ਵਾਲਾ ਨਜਰ ਨਾ ਆਵੇ।ਪਰਿਵਾਰ ਨਾ ਹੋਵੇ ਖੁਸ਼ੀਆ ਕਿਸ ਨਾਲ ਵੰਡੋਗੇ 🙏
No comments:
Post a Comment