ਧਰਮ ਇੱਕ ਸੱਚ ਦਾ ਰਾਹ, ਪੰਥ ਜਾਂ ਮਾਰਗ ਹੈ ਜੋ ਮਨੁੱਖ ਨੂੰ ਮਾਨਸਕ ਤੌਰ ਤੇ ਮੁਕਤ ਕਰਾ ਕੇ ਇੱਕ ਸ਼ਾਂਤਮਈ, ਸੁਖੀ ਤੇ ਅਨੰਦਤ ਜੀਵਨ ਜਿਉਣ ਦੀ ਜਾਚ ਸਿਖਾਉਂਦਾ ਹੈ। ਇਸ ਮਾਰਗ ਨੂੰ “ਅਵਘਟ ਘਾਟੀ”, “ਬਿਖੜਾ ਪੰਥ”, “ਬਿਖਮ ਡਰਾਵਣਾ” ਜਾਂ “ਖੰਡੇਧਾਰ ਗਲੀ ਅਤਿ ਭੀੜੀ” ਵੀ ਕਿਹਾ ਗਿਆ ਹੈ ਕਿਉਂਕਿ ਦੁਨਿਆਵੀ ਰਸਤਿਆਂ ਵਾਂਗ ਇਸ ਦੀ ਕੋਈ ਦਿਸਦੀ ਲੀਹ ਜਾਂ ਰੇਖਾ ਨਹੀ ਹੈ ਤੇ ਰਸਤਾ ਆਪ ਹੀ ਲੱਭਣਾ ਤੇ ਬਨਾਉਣਾ ਪੈਂਦਾ ਹੈ ਜਿਵੇਂ: ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ॥ ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ॥ (525)। ਭਾਵ: ਜਿਵੇਂ ਆਕਾਸ਼ ਵਿੱਚ ਪੰਛੀ ਉਡਦਾ ਹੈ ਪਰ ਉਸਦੇ ਉੱਡਣ ਵਾਲੇ ਰਸਤੇ ਦਾ ਖੁਰਾ ਖੋਜ ਵੇਖਿਆ ਨਹੀ ਜਾ ਸਕਦਾ, ਜਿਵੇਂ ਮੱਛੀ ਪਾਣੀ ਵਿੱਚ ਤਰਦੀ ਹੈ ਪਰ ਉਸਦਾ ਰਾਹ ਵੇਖਿਆ ਨਹੀ ਜਾ ਸਕਦਾ। ਇਸੇ ਤਰਾਂ ਧਰਮ ਦਾ (ਨਿਰਆਕਾਰ) ਰਾਹ ਵੀ ਅੱਖਾਂ ਨਾਲ ਨਹੀ ਦਿਸਦਾ ਤੇ ਆਪ ਹੀ ਬਨਾਉਣਾ ਪੈਂਦਾ ਹੈ।
ਜਾਨਉ ਨਹੀ ਭਾਵੈ ਕਵਨ ਬਾਤਾ॥ ਮਨ ਖੋਜਿ ਮਾਰਗੁ॥ (71)। ਭਾਵ: ਮੈਨੂੰ ਸਮਝ ਨਹੀ ਕਿ ਪਰਮਾਤਮਾ ਨੂੰ ਕਿਹੜੀ ਗਲ ਚੰਗੀ ਲਗਦੀ ਹੈ (ਭਾਵ ਕਿ ਧਰਮ ਦੇ ਰਸਤੇ ਦਾ ਪਤਾ ਨਹੀ)। ਹੇ ਮਨ, ਤੂੰ ਉਹ ਰਸਤਾ ....
No comments:
Post a Comment