Friday, January 23, 2015

ਸੁਲਹੀ ਤੇ ਨਾਰਾਇਣ ਰਾਖੁ ॥

HUKAMNAMA SHRI DARBAR SAHIB - AMRITSAR
ANG 825,
ਬਿਲਾਵਲੁ ਮਹਲਾ ੫ ॥


ਸੁਲਹੀ ਤੇ ਨਾਰਾਇਣ ਰਾਖੁ ॥
 ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥
 ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥
ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥੧॥


बिलावलु महला ५ || 
सुलही ते नाराइण राखु ॥
सुलही का हाथु कही न पहुचै सुलही होइ मूआ नापाकु ॥१॥ रहाउ ॥
काढि कुठारु खसमि सिरु काटिआ खिन महि होइ गइआ है खाकु ॥
मंदा चितवत चितवत पचिआ जिनि रचिआ तिनि दीना धाकु ॥१॥
 
(ਹੇ ਪ੍ਰਭੂ! ਮੇਰੀ ਸੇਵਕ ਦੀ ਤਾਂ ਤੇਰੇ ਪਾਸ ਹੀ ਅਰਜ਼ੋਈ ਸੀ ਕਿ) ਹੇ ਪ੍ਰਭੂ! (ਸਾਨੂੰ) ਸੁਲਹੀ (ਖਾਂ) ਤੋਂ ਬਚਾ ਲੈ, ਅਤੇ ਸੁਲਹੀ ਦਾ (ਜ਼ੁਲਮ-ਭਰਿਆ) ਹੱਥ (ਸਾਡੇ ਉੱਤੇ) ਕਿਤੇ ਭੀ ਨਾਹ ਅੱਪੜ ਸਕੇ।
 (ਹੇ ਭਾਈ! ਪ੍ਰਭੂ ਨੇ ਆਪ ਹੀ ਮੇਹਰ ਕੀਤੀ ਹੈ) ਸੁਲਹੀ (ਖਾਂ) ਮਲੀਨ-ਬੁੱਧਿ ਹੋ ਕੇ ਮਰਿਆ ਹੈ।੧।ਰਹਾਉ।
 ਹੇ ਭਾਈ! ਖਸਮ ਪ੍ਰਭੂ ਨੇ (ਮੌਤ-ਰੂਪ) ਕੁਹਾੜਾ ਕੱਢ ਕੇ (ਸੁਲਹੀ ਦਾ) ਸਿਰ ਵੱਢ ਦਿੱਤਾ ਹੈ, (ਜਿਸ ਕਰ ਕੇ ਉਹ) ਇਕ ਖਿਨ ਵਿਚ ਹੀ ਸੁਆਹ ਦੀ ਢੇਰੀ ਹੋ ਗਿਆ ਹੈ। ਹੋਰਨਾਂ ਦਾ ਨੁਕਸਾਨ ਕਰਨਾ ਸੋਚਦਾ ਸੋਚਦਾ (ਸੁਲਹੀ) ਸੜ ਮਰਿਆ ਹੈ।
 ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ (ਹੀ ਉਸ ਨੂੰ ਪਰਲੋਕ ਵਲ ਦਾ) ਧੱਕਾ ਦੇ ਦਿੱਤਾ ਹੈ।੧।

(हे प्रभु! मुझ सेवक की तो तुम्हारे पास ही बनती है कि) हे प्रभु! (हमे) सुलही (खान) से बचा ले,
 और सुलही का (जुलम-भरा) हाथ (हमारे ऊपर) कहीं भी न पहुँच सके।
 (हे भाई! प्रभु ने खुद ही कृपा की है) सुलही (खान) मलिन-बूढी हो कर मरा है।१।रहाउ।
 हे भाई! खसम प्रभु ने (मौत-रूप) कुल्हाड़ा निकला कर (सुलही का) सर काट दिया है, (जिस के कारण वह) एक पल में ही राख का ढेर बन गया है।
 औरों का नुक्सान करना सोचता सोचता (सुलही) जल मारा गया। जिस प्रभु ने उस को पैदा किया था, उस ने (ही उस को परलोक) का धक्का दे दिया है।१।


!! Wahguru Ji Ka Khalsa: Wahguru Ji Ki Fateh !!




No comments: